ਨਵੀਂ ਦਿੱਲੀ/ਬਿਊਰੋ ਨਿਊਜ਼
ਅੱਜ ਰਾਜ ਸਭਾ ਅਤੇ ਲੋਕ ਸਭਾ ਵਿਚ ਸੰਸਦ ਮੈਂਬਰਾਂ ਵਿਚਾਲੇ ਤਿੱਖੀ ਬਹਿਸ ਹੋਈ। ਰਾਜ ਸਭਾ ਵਿਚ ਦਲਿਤ ਵਿਦਿਆਰਥੀ ਰੋਹਿਤ ਵੇਮੁਲਾ ਦੀ ਖੁਦਕੁਸ਼ੀ ਦਾ ਮੁੱਦਾ ਉੱਠਿਆ ਅਤੇ ਜੰਮ ਕੇ ਹੰਗਾਮਾ ਹੋਇਆ। ਜਿੱਥੇ ਬਸਪਾ ਮੁਖੀ ਮਾਇਆਵਤੀ ਅਤੇ ਭਾਜਪਾ ਦੀ ਮਨੁਖੀ ਵਸੀਲੇ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਵਿਚਾਲੇ ਤਿੱਖੀ ਬਹਿਸ ਹੋਈ, ਉੱਥੇ ਹੀ ਰਾਜ ਸਭਾ ਵਿਚ ਜੇ. ਐਨ. ਯੂ ਵਿਵਾਦ ਦਾ ਮੁੱਦਾ ਉਠਿਆ।ઠ
ਕਾਂਗਰਸ ਸੰਸਦ ਮੈਂਬਰ ਜੋਤੀਰਾਦਿੱਤਯ ਸਿੰਧੀਆ ਨੇ ਕਿਹਾ ਕਿ ਪਟਿਆਲਾ ਹਾਊਸ ਨਾਂ ਤੋਂ ਕੀਤੇ ਗਏ ਸਟਿੰਗ ਵਿਚ ਦੋਸ਼ੀ ਵਕੀਲਾਂ ਨੇ ਇਸ ਗੱਲ ਨੂੰ ਕਬੂਲਿਆ ਸੀ ਕਿ ਉਨ੍ਹਾਂ ਨੇ ਪੁਲਿਸ ਦੀ ਮੌਜੂਦਗੀ ਵਿਚ ਕਨ੍ਹਈਆ ਕੁਮਾਰ ਦੀ ਕੁੱਟਮਾਰ ਕੀਤੀ ਸੀ। ਸਿੰਧੀਆ ਨੇ ਕਿਹਾ ਕਿ ਸਰਕਾਰ ਨੌਜਵਾਨਾਂ ਦੀ ਆਵਾਜ਼ ਦਬਾ ਰਹੀ ਹੈ ਅਤੇ ਨਾਅਰੇ ਲਾਉਣਾ ਦੇਸ਼ ਧਰੋਹੀ ਦੀ ਸ਼੍ਰੇਣੀ ਵਿਚ ਨਹੀਂ ਆਉਂਦਾ। ਭਾਜਪਾ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਸਿੰਧੀਆ ‘ਤੇ ਜਵਾਬੀ ਹਮਲਾ ਕਰਦੇ ਹੋਏ ਕਿਹਾ ਕਿ ਕਾਂਗਰਸ ਨੇਤਾ ਦੇਸ਼ ਧਰੋਹੀਆਂ ਦਾ ਸਾਥ ਦੇਣ ਲਈ ਜੇ. ਐਨ. ਯੂ. ਤਾਂ ਪਹੁੰਚੇ ਪਰ ਪੰਪੋਰ ਮੁਕਾਬਲੇ ਵਿਚ ਸ਼ਹੀਦ ਹੋਏ ਕੈਪਟਨ ਪਵਨ ਦੇ ਘਰ ਨਹੀਂ ਗਏ।
Check Also
ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ
ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …