ਖਿਡਾਰੀਆਂ ਨੇ ਆਪਣੇ ਹਸਤਾਖਰਾਂ ਵਾਲਾ ਸਟੌਲ ਮੋਦੀ ਨੂੰ ਕੀਤਾ ਭੇਂਟ
ਨਵੀਂ ਦਿੱਲੀ/ਬਿਊਰੋ ਨਿਊਜ਼
ਹਾਲ ਹੀ ’ਚ ਸੰਪੰਨ ਹੋਏ ਟੋਕੀਓ ਪੈਰਾਉਲੰਪਿਕ ਵਿਚ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਟੋਕੀਓ ’ਚ ਭਾਰਤ ਨੇ 5 ਗੋਲਡ, 8 ਸਿਲਵਰ ਅਤੇ 6 ਬਰਾਊਨਜ਼ ਮੈਡਲ ਜਿੱਤ ਕੇ 24ਵਾਂ ਸਥਾਨ ਹਾਸਲ ਕੀਤਾ। ਪੈਰਾਉਲੰਪਿਕ ਖੇਡਾਂ ਦੇ ਇਤਿਹਾਸ ’ਚ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਭਾਰਤੀ ਮੈਡਲਾਂ ਦੀ ਗਿਣਤੀ ਦੋਹਰੇ ਅੰਕ ਤੱਕ ਪਹੁੰਚੀ ਹੋਵੇ। ਇਸ ਤੋਂ ਪਹਿਲਾਂ ਭਾਰਤ ਦਾ ਸਰਵੋਤਮ ਪ੍ਰਦਰਸ਼ਨ ਰਿਓ ਉਲੰਪਿਕ 2016 ਦੌਰਾਨ ਰਿਹਾ ਸੀ ਜਿੱਥੇ ਭਾਰਤ ਵੱਲੋਂ 2 ਗੋਲਡ ਮੈਡਲਾਂ ਸਮੇਤ 4 ਮੈਡਲ ਜਿੱਤੇ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਟੋਕੀਓ ਪੈਰਾਉਲੰਪਿਕ ’ਚ ਹਿੱਸਾ ਲੈਣ ਵਾਲੇ ਖਿਡਾਰੀਆਂ ਨਾਲ ਖਾਸ ਮੁਲਾਕਾਤ ਕੀਤੀ। ਇਸ ਦੌਰਾਨ ਪ੍ਰਧਾਨ ਮੰਤਰੀ ਇਕ ਟੇਬਲ ਤੋਂ ਦੂਜੇ ਟੇਬਲ ਤੱਕ ਗਏ ਅਤੇ ਖਿਡਾਰੀਆਂ ਨਾਲ ਕੁੱਝ ਯਾਦਗਾਰੀ ਪਲ ਬਿਤਾਏ। ਪ੍ਰਧਾਨ ਮੰਤਰੀ ਨੇ ਪੈਰਾਉਲੰਪਿਕ ਦਲ ਨੂੰ ਆਪਣੇ ਨਿਵਾਸ ’ਤੇ ਸਵੇਰ ਦੇ ਨਾਸ਼ਤੇ ’ਤੇ ਬੁਲਾ ਕੇ ਸਨਮਾਨਿਤ ਕੀਤਾ ਅਤੇ ਖਿਡਾਰੀਆਂ ਵੱਲੋਂ ਪ੍ਰਧਾਨ ਮੰਤਰੀ ਨੂੰ ਆਪਣੇ ਹਸਤਾਖਰਾਂ ਵਾਲਾ ਇਕ ਸਟੌਲ ਵੀ ਭੇਂਟ ਕੀਤਾ ਗਿਆ।
Check Also
ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ
ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …