ਵਿਜੇ ਮਾਲਿਆ ਅਤੇ ਨੀਰਵ ਮੋਦੀ ਨੂੰ ਲੰਡਨ ਤੋਂ ਭਾਰਤ ਲਿਆਉਣ ਦੀ ਤਿਆਰੀ January 16, 2024 ਵਿਜੇ ਮਾਲਿਆ ਅਤੇ ਨੀਰਵ ਮੋਦੀ ਨੂੰ ਲੰਡਨ ਤੋਂ ਭਾਰਤ ਲਿਆਉਣ ਦੀ ਤਿਆਰੀ ਈਡੀ, ਸੀਬੀਆਈ ਅਤੇ ਐਨਆਈਏ ਦੀ ਟੀਮ ਜਾਵੇਗੀ ਲੰਡਨ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਸਰਕਾਰ, ਭਗੌੜੇ ਅਪਰਾਧੀਆਂ ਨੂੰ ਲੰਡਨ ਤੋਂ ਲਿਆਉਣ ਦੀ ਤਿਆਰੀ ਕਰ ਰਹੀ ਹੈ। ਇਨ੍ਹਾਂ ਅਪਰਾਧੀਆਂ ਵਿਚ ਬੰਦ ਹੋ ਚੁੱਕੀ ਕਿੰਗਫਿਸ਼ਰ ਏਅਰਲਾਈਨ ਦੇ ਮਾਲਕ ਵਿਜੇ ਮਾਲਿਆ, ਹੀਰਾ ਵਪਾਰੀ ਨੀਰਵ ਮੋਦੀ ਅਤੇ ਆਰਮਜ਼ ਡੀਲਰ ਸੰਜੇ ਭੰਡਾਰੀ ਸ਼ਾਮਲ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਨ੍ਹਾਂ ਨੂੰ ਭਾਰਤ ਲਿਆਉਣ ਲਈ ਇਨਫੋਰਸਮੈਂਟ ਡਾਇਰੈਕਟਰੋਟ (ਈਡੀ), ਸੀਬੀਆਈ ਅਤੇ ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਦੀ ਟੀਮ ਲੰਡਨ ਜਾਵੇਗੀ। ਮਿਲੀ ਜਾਣਕਾਰੀ ਦੇ ਮੁਤਾਬਕ ਵਿਦੇਸ਼ ਮੰਤਰਾਲੇ ਦੇ ਸੀਨੀਅਰ ਅਫਸਰਾਂ ਦੀ ਟੀਮ ਅਤੇ ਬਿ੍ਰਟੇਨ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਵਿਚਾਲੇ ਲੰਡਨ ਵਿਚ ਮੀਟਿੰਗ ਵੀ ਹੋਵੇਗੀ। ਇਸ ਮੀਟਿੰਗ ਵਿਚ ਬਿ੍ਰਟੇਨ ਦੇ ਅਫਸਰ ਵੀ ਸ਼ਾਮਲ ਹੋਣਗੇ। ਇਸ ਦੌਰਾਨ ਭਾਰਤ ਦੇ ਅਧਿਕਾਰੀ ਇਹ ਜਾਣਕਾਰੀ ਇਕੱਠੀ ਕਰਨਗੇ ਕਿ ਇਨ੍ਹਾਂ ਭਗੌੜੇ ਅਪਰਾਧੀਆਂ ਨੇ ਲੰਡਨ ਅਤੇ ਹੋਰ ਦੇਸ਼ਾਂ ਵਿਚ ਕਿਹੜੀ ਪ੍ਰਾਪਰਟੀ ਵਿਚ ਪੈਸਾ ਲਗਾਇਆ ਅਤੇ ਕਿੱਥੇ-ਕਿੱਥੇ ਟਰਾਂਸਜੈਕਸ਼ਨ ਕੀਤਾ। ਇਸੇ ਦੌਰਾਨ ਵਿਜੇ ਮਾਲਿਆ, ਨੀਰਵ ਮੋਦੀ ਅਤੇ ਸੰਜੇ ਭੰਡਾਰੀ ਤਿੰਨੋ ਹੀ ਖੁਦ ਨੂੰ ਭਾਰਤ ਭੇਜਣ ਤੋਂ ਰੋਕਣ ਲਈ ਲੰਡਨ ਦੀ ਅਦਾਲਤ ਵਿਚ ਅਪੀਲ ਵੀ ਕਰ ਚੁੱਕੇ ਹਨ। ਉਧਰ ਦੂਜੇ ਪਾਸੇ ਈਡੀ ਇਨ੍ਹਾਂ ਤਿੰਨਾਂ ਭਗੌੜਿਆਂ ਦੀ ਭਾਰਤ ਵਿਚ ਪ੍ਰਾਪਰਟੀ ਵੀ ਅਟੈਚ ਕਰ ਚੁੱਕੀ ਹੈ। ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਵਿਜੇ ਮਾਲਿਆ ਅਤੇ ਨੀਰਵ ਮੋਦੀ ਦੀ ਹਜ਼ਾਰਾਂ ਕਰੋੜ ਰੁਪਏ ਦੀ ਪ੍ਰਾਪਰਟੀ ਨੂੰ ਵੇਚ ਕੇ ਪੈਸਾ ਵੀ ਵਸੂਲਿਆ ਗਿਆ ਹੈ ਅਤੇ ਇਹ ਪੈਸਾ ਬੈਂਕਾਂ ਨੂੰ ਵਾਪਸ ਵੀ ਕੀਤਾ ਗਿਆ ਹੈ। 2024-01-16 Parvasi Chandigarh Share Facebook Twitter Google + Stumbleupon LinkedIn Pinterest