ਯੂਐਨਜੀਏ ਦੀ ਮੀਟਿੰਗ ’ਚ 26/11 ਦੇ ਆਰੋਪੀਆਂ ਖਿਲਾਫ਼ ਕਾਰਵਾਈ ਦੀ ਵੀ ਕੀਤੀ ਮੰਗ
ਨਿਊਯਾਰਕ/ਬਿਊਰੋ ਨਿਊਜ਼ : ਸੰਯੁਕਤ ਰਾਸ਼ਟਰ ਮਹਾਸਭਾ ’ਚ ਪਾਕਿਸਤਾਨ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਅਨਵਾਰੁਲ ਹੱਕ ਕੱਕੜ ਵਲੋਂ ਆਪਣੇ ਭਾਸ਼ਣ ’ਚ ਕਸ਼ਮੀਰ ਦਾ ਮੁੱਦਾ ਉਠਾਇਆ। ਇਸ ਤੋਂ ਬਾਅਦ ਯੂਐਨਐਸਸੀ ’ਚ ਭਾਰਤ ਨੇ ਪਾਕਿਸਤਾਨ ’ਤੇ ਮੰਚ ਦਾ ਦੁਰਉਪਯੋਗ ਕਰਨ ਦਾ ਆਰੋਪ ਲਗਾਇਆ। ਯੂਐਨ ’ਚ ਭਾਰਤ ਦੀ ਪਹਿਲੀ ਸੈਕਟਰੀ ਪਿਤਲ ਗਹਿਲੋਤ ਨੇ ਕਿਹਾ ਕਿ ਪਾਕਿਸਤਾਨ ਨੂੰ ਇਸ ਮੰਚ ਦੀ ਗਲਤ ਵਰਤੋਂ ਕਰਨ ਦੀ ਆਦਤ ਹੋ ਗਈ ਹੈ। ਉਹ ਇਸ ਦੀ ਦੁਰਵਰਤੋਂ ਲਗਾਤਾਰ ਭਾਰਤ ਨੂੰ ਲੈ ਕੇ ਬੇਤੁਕੇ ਅਤੇ ਗਲਤ ਪ੍ਰਚਾਰ ਕਰਨ ਦੇ ਲਈ ਕਰਦਾ ਹੈ। ਉਹ ਪਾਕਿਸਤਾਨੀ ਲੋਕਾਂ ਦਾ ਧਿਆਨ ਭਟਕਾਉਣ ਲਈ ਵਾਰ-ਵਾਰ ਕਸ਼ਮੀਰ ਦਾ ਮੁੱਦਾ ਉਠਾਉਂਦੇ ਹਨ। ਪਿਤਲ ਗਹਿਲੋਤ ਨੇ ਰਾਈਟ ਟੂ ਰਿਪਲਾਈ ਦੇ ਤਹਿਤ ਪਾਕਿਸਤਾਨ ਨੂੰ ਜਵਾਬ ਦਿੱਤਾ ਕਿ ਅਤੇ ਕਿਹਾ ਕਿ ਪਾਕਿਸਤਾਨੂ ਨੂੰ ਭਾਰਤ ਦੇ ਕਬਜ਼ੇ ਵਾਲੇ ਇਲਾਕੇ ਖਾਲੀ ਕਰਨੇ ਚਾਹੀਦੇ ਹਨ ਅਤੇ ਸਰਹੱਦ ਪਾਰ ਅੱਤਵਾਦ ਨੂੰ ਰੋਕਣਾ ਚਾਹੀਦਾ ਹੈ। ਗਹਿਲੋਤ ਨੇ ਪਾਕਿਸਤਾਨ ਨੂੰ ਪਾਕਿਸਤਾਨ ਵਿਚ ਘੱਟ ਗਿਣਤੀਆਂ ਵਿਰੁੱਧ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਰੋਕਣ ਲਈ ਕਿਹਾ। ਉਨ੍ਹਾਂ ਨੇ ਨਾਲ 26/11 ਦੇ ਮੁੰਬਈ ਹਮਲਿਆਂ ਦੇ ਆਰੋਪੀਆਂ ਖਿਲਾਫ਼ ਕਾਰਵਾਈ ਦੀ ਮੰਗ ਵੀ ਕੀਤੀ।