Breaking News
Home / ਭਾਰਤ / ਭਾਜਪਾ ਸ਼ਾਸਨ ਦੇ 22 ਸਾਲਾਂ ਦਾ ਜਵਾਬ ਮੰਗ ਰਿਹੈ ਗੁਜਰਾਤ: ਰਾਹੁਲ

ਭਾਜਪਾ ਸ਼ਾਸਨ ਦੇ 22 ਸਾਲਾਂ ਦਾ ਜਵਾਬ ਮੰਗ ਰਿਹੈ ਗੁਜਰਾਤ: ਰਾਹੁਲ

ਨਵੀਂ ਦਿੱਲੀ/ਬਿਊਰੋ ਨਿਊਜ਼ : ਗੁਜਰਾਤ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਹਮਲੇ ਤੇਜ਼ ਕਰਦਿਆਂ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਮੰਗ ਕੀਤੀ ਕਿ ਸੂਬੇ ਦੀ ਸੱਤਾ ਉਤੇ ਕਾਬਜ਼ ਭਾਜਪਾ ਨੂੰ ਪਿਛਲੀਆਂ ਚੋਣਾਂ ਵਿੱਚ ਕੀਤੇ ਆਪਣੇ ਵਾਅਦਿਆਂ ਲਈ ਜਵਾਬਦੇਹ ਬਣਾਇਆ ਜਾਵੇ। ਰਾਹੁਲ ਗਾਂਧੀ ਨੇ ਗੁਜਰਾਤ ਵਿੱਚ ਭਾਜਪਾ ਦੇ 22 ਸਾਲ ਦੇ ਸ਼ਾਸਨ ਦੀ ਜਾਂਚ ਪੜਤਾਲ ਦੀ ਵੀ ਮੰਗ ਕੀਤੀ ਅਤੇ ਕਿਹਾ ਕਿ ਲੋਕ ਜਵਾਬ ਮੰਗ ਰਹੇ ਹਨ। ਉਨ੍ਹਾਂ ਟਵੀਟ ਕੀਤਾ ਕਿ ”22 ਸਾਲੋਂ ਕਾ ਹਿਸਾਬ, ਗੁਜਰਾਤ ਮਾਂਗੇ ਜਵਾਬ।” ਮਕਾਨ ਉਸਾਰੀ ਦੇ ਮੁੱਦੇ ਉਤੇ ਸਰਕਾਰ ਉਤੇ ਉਂਗਲ ਚੁੱਕਦਿਆਂ ਉਨ੍ਹਾਂ ਪ੍ਰਧਾਨ ਮੰਤਰੀ ਨੂੰ ਪੁੱਛਿਆ ਕਿ ਗੁਜਰਾਤੀਆਂ ਨੂੰ ਨਵੇਂ ਮਕਾਨ ਦੇਣ ਲਈ ਕੀ 45 ਸਾਲ ਹੋਰ ਲੱਗਣਗੇ? ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਤੋਂ ਗੁਜਰਾਤ ਦੇ ਮਾਮਲਿਆਂ ਬਾਰੇ ਪਹਿਲਾ ਸਵਾਲ ਇਹ ਹੈ ਕਿ 2012 ਵਿੱਚ ਉਨ੍ਹਾਂ 50 ਲੱਖ ਨਵੇਂ ਮਕਾਨ ਦੇਣ ਦਾ ਵਾਅਦਾ ਕੀਤਾ ਸੀ ਪਰ ਪੰਜ ਸਾਲਾਂ ਵਿੱਚ ਮਕਾਨ ਦਿੱਤੇ ਸਿਰਫ਼ 4.72 ਲੱਖ। ਪ੍ਰਧਾਨ ਮੰਤਰੀ ਦੱਸਣ ਕਿ ਕੀ ਇਹ ਵਾਅਦਾ ਪੂਰਾ ਕਰਨ ਵਿੱਚ 45 ਸਾਲ ਹੋਰ ਲੱਗਣਗੇ?

Check Also

ਅਰਵਿੰਦ ਕੇਜਰੀਵਾਲ ਦੀ ਈਡੀ ਕਸਟਡੀ 1 ਅਪ੍ਰੈਲ ਤੱਕ ਵਧੀ

ਸ਼ਰਾਬ ਨੀਤੀ ਮਾਮਲੇ ’ਚ ਲੰਘੀ 21 ਮਾਰਚ ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ …