Breaking News
Home / ਭਾਰਤ / ਪੁਰਾਣੀ ਥਾਂ ‘ਤੇ ਹੀ ਬਣੇਗਾ ਰਵਿਦਾਸ ਮੰਦਰ : ਸੁਪਰੀਮ ਕੋਰਟ

ਪੁਰਾਣੀ ਥਾਂ ‘ਤੇ ਹੀ ਬਣੇਗਾ ਰਵਿਦਾਸ ਮੰਦਰ : ਸੁਪਰੀਮ ਕੋਰਟ

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਦਿੱਲੀ ਦੇ ਤੁਗਲਕਾਬਾਦ ‘ਚ ਰਵਿਦਾਸ ਮੰਦਰ ਦੇ ਮਾਮਲੇ ‘ਚ ਆਪਣੇ ਫ਼ੈਸਲੇ ਨੂੰ ਸਪੱਸ਼ਟ ਕਰਦਿਆਂ ਕਿਹਾ ਹੈ ਕਿ ਪਹਿਲਾਂ ਵਾਲੀ ਥਾਂ ‘ਤੇ ਹੀ ਰਵਿਦਾਸ ਮੰਦਰ ਦਾ ਪੱਕਾ ਮੁੜ ਨਿਰਮਾਣ ਹੋਵੇਗਾ ਅਤੇ ਅਦਾਲਤ ਵਲੋਂ ਇਹੀ ਹੁਕਮ ਜਾਰੀ ਕੀਤੇ ਗਏ ਸਨ। ਹਰਿਆਣਾ ਦੇ ਕਾਂਗਰਸ ਨੇਤਾ ਅਸ਼ੋਕ ਤੰਵਰ ਤੇ ਸਾਬਕਾ ਮੰਤਰੀ ਪ੍ਰਦੀਪ ਜੈਨ ਦੀ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਜਸਟਿਸ ਅਰੁਨ ਮਿਸ਼ਰਾ ਦੀ ਅਗਵਾਈ ਵਾਲੀ ਬੈਂਚ ਨੇ 21 ਅਕਤੂਬਰ ਨੂੰ ਰਵਿਦਾਸ ਮੰਦਰ ਦੇ ਮਾਮਲੇ ਸਬੰਧੀ ਦਿੱਤੇ ਆਪਣੇ ਫ਼ੈਸਲੇ ਬਾਰੇ ਸਪੱਸ਼ਟ ਕੀਤਾ ਕਿ ਦਿੱਲੀ ਦੇ ਤੁਗਲਕਾਬਾਦ ‘ਚ ਰਵਿਦਾਸ ਮੰਦਿਰ ਦੇ ਮੁੜ ਨਿਰਮਾਣ ਬਾਰੇ ਹੀ ਹੁਕਮ ਦਿੱਤੇ ਗਏ ਸਨ। ਜ਼ਿਕਰਯੋਗ ਹੈ ਕਿ ਅਸ਼ੋਕ ਤੰਵਰ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਵਿਕਾਸ ਸਿੰਘ ਨੇ ਇਸ ਮਾਮਲੇ ਸਬੰਧੀ ਅਦਾਲਤ ਵਲੋਂ ਦਿੱਤੇ ਗਏ ਫ਼ੈਸਲੇ ਬਾਰੇ ਸਪੱਸ਼ਟੀਕਰਨ ਮੰਗਿਆ ਗਿਆ ਸੀ। ਜ਼ਿਕਰਯੋਗ ਹੈ ਸੁਪਰੀਮ ਕੋਰਟ ਵਲੋਂ 9 ਅਗਸਤ ਨੂੰ ਦਿੱਤੇ ਹੁਕਮ ‘ਤੇ 10 ਅਗਸਤ ਨੂੰ ਦਿੱਲੀ ਵਿਕਾਸ ਅਥਾਰਟੀ (ਡੀ.ਡੀ.ਏ.) ਵਲੋਂ ਪੁਰਾਤਨ ਰਵਿਦਾਸ ਮੰਦਰ ਨੂੰ ਢਾਹ ਦਿੱਤਾ ਗਿਆ ਸੀ, ਜਿਸ ਦੇ ਵਿਰੋਧ ‘ਚ ਦੇਸ਼ ਭਰ ‘ਚ ਵਿਆਪਕ ਵਿਰੋਧ ਪ੍ਰਦਰਸ਼ਨ ਹੋਏ ਸਨ।

Check Also

‘ਆਪ’ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨਾਲ ਕੇਜਰੀਵਾਲ ਦੀ ਰਿਹਾਇਸ਼ ’ਤੇ ਹੋਈ ਕੁੱਟਮਾਰ

ਮਾਲੀਵਾਲ ਨੇ ਕੇਜਰੀਵਾਲ ਦੇ ਪੀਏ ਵਿਭਵ ਕੁਮਾਰ ’ਤੇ ਕੁੱਟਮਾਰ ਕਰਨ ਦਾ ਲਗਾਇਆ ਆਰੋਪ ਨਵੀਂ ਦਿੱਲੀ/ਬਿਊਰੋ …