ਇਸਲਾਮਾਬਾਦ : ਪਾਕਿਸਤਾਨ ਦੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੇ ਕਿਹਾ ਕਿ ਦਿੱਲੀ ਵਾਂਗ ਲਾਹੌਰ ਦੀ ਆਬੋ-ਹਵਾ ਵੀ ਗਰਕੀ ਗਈ ਹੈ। ਖ਼ਾਨ ਨੇ ਇਹ ਦਾਅਵਾ ਪ੍ਰਦੂਸ਼ਣ ਨੂੰ ਨੱਥ ਪਾਉਣ ਦੇ ਇਰਾਦੇ ਨਾਲ ਸਰਕਾਰ ਵੱਲੋਂ ਕੀਤੇ ਯਤਨਾਂ ਦੀ ਲੜੀ ਵਿੱਚ ਕਲੀਨ ਗ੍ਰੀਨ ਪਾਕਿਸਤਾਨ ਇੰਡੈਕਸ (ਸੀਜੀਪੀਆਈ) ਦੇ ਆਗਾਜ਼ ਲਈ ਰੱਖੇ ਸਮਾਗਮ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਦੀ ਤਰਜ਼ ‘ਤੇ ਪ੍ਰਦੂਸ਼ਣ ਨੇ ਪਾਕਿਸਤਾਨੀ ਸ਼ਹਿਰ ਲਾਹੌਰ ਦੀ ਆਬੋ ਹਵਾ ਨੂੰ ਵੀ ਗਰਕ ਕਰ ਛੱਡਿਆ ਹੈ। ਉਂਜ ਸੀਜੀਪੀਆਈ ਦੇ ਸ਼ੁਰੂਆਤੀ ਪੜਾਅ ਵਿੱਚ ਲਾਹੌਰ, ਗੁੱਜਰਾਂਵਾਲਾ, ਰਾਵਲਪਿੰਡੀ, ਫੈਸਲਾਬਾਦ, ਮੁਲਤਾਨ ਤੇ ਬਹਾਵਲਪੁਰ ਸਮੇਤ ਕੁੱਲ 19 ਸ਼ਹਿਰਾਂ ਦੀ ਚੋਣ ਕੀਤੀ ਗਈ ਹੈ, ਜਿੱਥੇ ਸੁਰੱਖਿਅਤ ਪੀਣਯੋਗ ਪਾਣੀ, ਸਾਲਿਡ ਵੇਸਟ ਪ੍ਰਬੰਧਨ, ਤਰਲ ਵੇਸਟ ਪ੍ਰਬੰਧਨ, ਸ਼ਹਿਰ ਦੇ ਸੁੰਦਰੀਕਰਨ, ਸੜਕਾਂ ਦੀ ਸਫ਼ਾਈ, ਸੈਨੀਟੇਸ਼ਨ ਆਦਿ ਜਿਹੇ ਮੁੱਦਿਆਂ ਨੂੰ ਮੁਖਾਤਿਬ ਹੁੰਦਿਆਂ ਇਨ੍ਹਾਂ ਸ਼ਹਿਰਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ ਜਾਵੇਗੀ। ਖ਼ਾਨ ਨੇ ਆਪਣੇ ਸੰਬੋਧਨ ਵਿੱਚ ਮੰਨਿਆ ਕਿ ਪਿਛਲੇ ਇਕ ਦਹਾਕੇ ਵਿੱਚ ਲਾਹੌਰ ਦੇ ਅਰਬਨ ਸੈਂਟਰ ਬਣਨ ਕਰਕੇ 70 ਫੀਸਦ ਰੁੱਖਾਂ ਵਾਲੇ ਖੇਤਰ ‘ਤੇ ਆਰਾ ਚਲਾਇਆ ਜਾ ਚੁੱਕਾ ਹੈ।
Check Also
ਆਈਪੀਐੱਲ ਪ੍ਰੀਮੀਅਰ ਲੀਗ ਲਈ ਲਖਨਊ ਸੁਪਰ ਜਾਇੰਟਸ ਨੇ ਰਿਸ਼ਭ ਪੰਤ ਦੀ ਲਗਾਈ 27 ਕਰੋੜ ਰੁਪਏ ਬੋਲੀ
ਸ਼੍ਰੇਅਸ ਅਈਅਰ ’ਤੇ ਲੱਗੀ 26.75 ਕਰੋੜ ਰੁਪਏ ਦੀ ਬੋਲੀ ਸਾਊਦੀ ਅਰਬ/ਬਿਊਰੋ ਨਿਊਜ਼ : ਭਾਰਤੀ ਕਿ੍ਰਕਟ …