ਵਿਰੋਧੀ ਦਲਾਂ ਨੂੰ ਸੋਨੀਆ ਗਾਂਧੀ ਨੇ ਕਿਹਾ ਕਿ ਲੌਕਡਾਊਨ ਤੋਂ ਬਾਹਰ ਆਉਣ ਲਈ ਕੇਂਦਰ ਸਰਕਾਰ ਕੋਲ ਕੋਈ ਰਣਨੀਤੀ ਨਹੀਂ
ਨਵੀਂ ਦਿੱਲੀ/ਬਿਊਰੋ ਨਿਊਜ਼
22 ਮੁੱਖ ਵਿਰੋਧੀ ਦਲਾਂ ਦੇ ਲੀਡਰਾਂ ਨਾਲ ਕਾਂਗਰਸ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਵੀਡੀਓ ਕਾਨਫਰੰਸ ਰਹੀਂ ਮੀਟਿੰਗ ਕੀਤੀ। ਜਿਸ ਦੌਰਾਨ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਕਿ ਲੌਕਡਾਊਨ ਤੋਂ ਬਾਹਰ ਆਉਣ ਲਈ ਸਰਕਾਰ ਕੋਲ ਕੋਈ ਰਣਨੀਤੀ ਨਹੀਂ ਹੈ। ਇਹ ਦਾਅਵਾ ਕਰਦੇ ਹੋਏ ਅੱਜ ਸੋਨੀਆ ਗਾਂਧੀ ਨੇ ਕਿਹਾ ਕਿ ਸੰਕਟ ਦੇ ਇਸ ਸਮੇਂ ਵੀ ਸਾਰੀ ਸ਼ਕਤੀਆਂ ਪ੍ਰਧਾਨ ਮੰਤਰੀ ਦਫ਼ਤਰ ਤੱਕ ਸੀਮਤ ਹੈ। 22 ਮੁੱਖ ਵਿਰੋਧੀ ਦਲਾਂ ਦੇ ਵੀਡੀਓ ਕਾਨਫਰੰਸ ਰਾਹੀਂ ਹੋਈ ਮੀਟਿੰਗ ਵਿੱਚ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਸਰਕਾਰ ਵਿੱਚ ਸੰਘਵਾਦ ਦੀ ਭਾਵਨਾ ਨੂੰ ਭੁਲਾ ਦਿੱਤਾ ਗਿਆ ਹੈ ਅਤੇ ਵਿਰੋਧੀ ਧਿਰ ਦੀਆਂ ਮੰਗਾਂ ਨੂੰ ਅਣਸੁਣਿਆ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕਰੋਨਾ ਵਾਇਰਸ ਖ਼ਿਲਾਫ਼ ਜੰਗ ਨੂੰ 21 ਦਿਨਾਂ ਵਿੱਚ ਜਿੱਤਣ ਦੀ ਪ੍ਰਧਾਨ ਮੰਤਰੀ ਦੀ ਸ਼ੁਰੂਆਤੀ ਆਸ਼ਾ ਸਹੀ ਸਾਬਤ ਨਹੀਂ ਹੋਈ। ਅਜਿਹਾ ਲੱਗਦਾ ਹੈ ਕਿ ਕਰੋਨਾ ਵਾਇਰਸ ਦੀ ਦਵਾਈ ਬਣਨ ਤੱਕ ਮੌਜੂਦ ਰਹਿਣ ਵਾਲਾ ਹੈ। ਮੇਰਾ ਮੰਨਣਾ ਹੈ ਕਿ ਸਰਕਾਰ ਨੂੰ ਲੌਕਡਾਊਨ ਦੇ ਮਾਪਦੰਡਾਂ ਬਾਰੇ ਯਕੀਨ ਨਹੀਂ ਸੀ। ਉਨ੍ਹਾਂ ਕੋਲੋਂ ਇਸ ਤੋਂ ਬਾਹਰ ਨਿਕਲਣ ਦੀ ਵੀ ਕੋਈ ਰਣਨੀਤੀ ਨਹੀਂ ਹੈ।