22.4 C
Toronto
Saturday, September 13, 2025
spot_img
Homeਪੰਜਾਬਹੁਣ ਜੇਲ 'ਚ ਬੰਦ ਕੈਦੀ ਔਰਤਾਂ ਦੀ ਮਦਦ ਲਈ ਅੱਗੇ ਆਏ ਡਾ.ਓਬਰਾਏ...

ਹੁਣ ਜੇਲ ‘ਚ ਬੰਦ ਕੈਦੀ ਔਰਤਾਂ ਦੀ ਮਦਦ ਲਈ ਅੱਗੇ ਆਏ ਡਾ.ਓਬਰਾਏ ਸਬ ਜੇਲ੍ਹ ਪਠਾਨਕੋਟ ‘ਚ ਬਿਮਾਰ ਕੈਦੀ ਔਰਤਾਂ ਲਈ ਭੇਜੀ ਦਵਾਈ

ਪਠਾਨਕੋਟ/ਬਿਊਰੋ ਨਿਊਜ਼
ਦੁਬਈ ਦੇ ਉੱਘੇ ਕਾਰੋਬਾਰੀ ਡਾ.ਐੱਸ.ਪੀ.ਸਿੰਘ ਓਬਰਾਏ ਨੇ ਹੁਣ ਜੇਲ੍ਹ ‘ਚ ਸਜਾ ਭੁਗਤ ਰਹੀਆਂ ਕੈਦੀ ਔਰਤਾਂ ਦੀ ਮਦਦ ਲਈ ਅੱਗੇ ਆਉਂਦਿਆਂ ਪਠਾਨਕੋਟ ਸਬ ਜੇਲ੍ਹ ਦੀਆਂ ਬਿਮਾਰ ਕੈਦੀ ਔਰਤਾਂ ਨੂੰ ਵੱਡੀ ਮਾਤਰਾ ‘ਚ ਦਵਾਈ ਤੇ ਹੋਰ ਲੋੜੀਂਦਾ ਸਾਮਾਨ ਭੇਜਿਆ ਹੈ। ਜਾਣਕਾਰੀ ਸਾਂਝੀ ਕਰਦਿਆਂ ਡਾ.ਐਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਪਠਾਨਕੋਟ ਸਬ ਜੇਲ੍ਹ ਦੇ ਸੁਪਰਡੈਂਟ ਜੀਵਨ ਠਾਕਰ ਨੇ ਉਨ੍ਹਾਂ ਨਾਲ ਸੰਪਰਕ ਕਰਕੇ ਦੱਸਿਆ ਸੀ ਕਿ ਉਨ੍ਹਾਂ ਦੀ ਜੇਲ੍ਹ ਅੰਦਰ ਸਜ਼ਾ ਭੁਗਤ ਰਹੀਆਂ 150 ਦੇ ਕਰੀਬ ਕੈਦੀ ਔਰਤਾਂ ਨੂੰ ਦਵਾਈ ਦੀ ਜ਼ਰੂਰਤ ਹੈ। ਜਿਸ ਨੂੰ ਵੇਖਦਿਆਂ ਹੋਇਆਂ ਸਰਬੱਤ ਭਲਾ ਚੈਰੀਟੇਬਲ ਟਰੱਸਟ ਵੱਲੋਂ ਅੱਜ ਉਕਤ ਕੈਦੀ ਔਰਤਾਂ ਲਈ 1 ਲੱਖ 10 ਹਜਾਰ ਰੁਪਏ ਦੀ ਲੋੜੀਂਦੀ ਦਵਾਈ ਤੋਂ ਇਲਾਵਾ 1 ਹਜਾਰ ਤੀਹਰੀ ਪਰਤ ਵਾਲੇ ਸਰਜੀਕਲ ਮਾਸਕ, ਫੇਸ ਸ਼ੀਲਡ ਅਤੇ 1 ਇਨਫਰਾਰੈੱਡ ਥਰਮਾਮੀਟਰ ਵੀ ਜੇਲ੍ਹ ਪ੍ਰਸ਼ਾਸਨ ਨੂੰ ਸੌਂਪ ਦਿੱਤਾ ਹੈ। ਇਸ ਦੌਰਾਨ ਪਠਾਨਕੋਟ ਜੇਲ੍ਹ ਦੇ ਸੁਪਰਡੈਂਟ ਜੀਵਨ ਠਾਕੁਰ ਨੇ ਇਸ ਵੱਡੇ ਉਪਰਾਲੇ ਲਈ ਡਾ.ਐੱਸ.ਪੀ. ਸਿੰਘ ਓਬਰਾਏ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ।

RELATED ARTICLES
POPULAR POSTS