ਦੇਸ਼ ਨੂੰ ਲੁੱਟਣ ਵਾਲਿਆਂ ਨੂੰ ਸਿਰਫ ਡਾਕੂ ਹੀ ਚੇਤੇ ਆਉਂਦੇ : ਮੋਦੀ
ਮੋਰਬੀ (ਗੁਜਰਾਤ)/ਬਿਊਰੋ ਨਿਊਜ਼ : ਗੁਜਰਾਤ ਵਿੱਚ ਚੋਣ ਪ੍ਰਚਾਰ ਜਾਰੀ ਰੱਖਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀਐਸਟੀ ਨੂੰ ‘ਗੱਬਰ ਸਿੰਘ ਟੈਕਸ’ ਦੱਸਣ ਲਈ ਕਾਂਗਰਸੀ ਆਗੂ ਰਾਹੁਲ ਗਾਂਧੀ ਉਤੇ ਸਿਆਸੀ ਹਮਲਾ ਕੀਤਾ ਅਤੇ ਕਿਹਾ ਕਿ ਜਿਨ੍ਹਾਂ ਦੇਸ਼ ਨੂੰ ਲੁੱਟਿਆ, ਉਨ੍ਹਾਂ ਨੂੰ ਸਿਰਫ਼ ਡਾਕੂ ਹੀ ਚੇਤੇ ਆਉਂਦੇ ਹਨ। ‘ਗੁੱਡਜ਼ ਤੇ ਸਰਵਿਸਜ਼ ਟੈਕਸ’ ਦੀ ਆਲੋਚਨਾ ਕਰ ਰਹੇ ਰਾਹੁਲ ਗਾਂਧੀ ઠਦੀ ਕਰੜੀ ਨਿਖੇਧੀ ਕਰਦਿਆਂ ਮੋਦੀ ਨੇ ਕਿਹਾ ਕਿ ਹੁਣੇ ਪ੍ਰਗਟ ਹੋਇਆ ਇਕ ‘ਅਰਥ ਸ਼ਾਸਤਰੀ’ ਜੀਐਸਟੀ ਦਰ ਦੀ ਹੱਦ 18 ਫੀਸਦੀ ਤੈਅ ਕਰਨ ਦਾ ਸੁਝਾਅ ਦੇ ਕੇ ‘ਵੱਡੀ ਬੇਵਕੂਫ਼ੀ’ ਕਰ ਰਿਹਾ ਹੈ। ਉਨ੍ਹਾਂ ਸੌਰਾਸ਼ਟਰ ਖਿੱਤੇ ਦੇ ਵਿਕਾਸ, ਖੇਤੀਬਾੜੀ ਅਤੇ ਜਲ ਸੰਭਾਲ ਲਈ ਸਰਕਾਰ ਵੱਲੋਂ ਕੀਤੇ ਵੱਖ ਵੱਖ ਕੰਮ ਗਿਣਾਏ। ਇਸ ਖਿੱਤੇ ਦੇ ਮੋਰਬੀ ਸ਼ਹਿਰ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਨਲਕੇ ਲਵਾਉਣ ਵਰਗੀਆਂ ਛੋਟੀਆਂ-ਛੋਟੀਆਂ ਸਕੀਮਾਂ ਦਾ ਸਿਹਰਾ ਲੈ ਰਹੀ ਹੈ, ਜਦੋਂ ਕਿ ਭਾਜਪਾ ਸ਼ਾਸਨ ਨੇ ਨਰਮਦਾ ਪ੍ਰਾਜੈਕਟ ਵਰਗੇ ਵੱਡੇ ਕੰਮ ਕੀਤੇ। ਮਸ਼ਹੂਰ ਹਿੰਦੀ ਫਿਲਮ ‘ਸ਼ੋਲੇ’ ਦੇ ਖਲਨਾਇਕ ਨੂੰ ਚੇਤੇ ਕਰਦਿਆਂ ਰਾਹੁਲ ਗਾਂਧੀ ਵੱਲੋਂ ਜੀਐਸਟੀ ਨੂੰ ‘ਗੱਬਰ ਸਿੰਘ ਟੈਕਸ’ ਦੱਸਣ ਦੇ ਜਵਾਬ ਵਿੱਚ ਮੋਦੀ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਆਪਣਾ ਪੂਰਾ ਜੀਵਨ ਲੋਕਾਂ ਨੂੰ ਲੁੱਟਿਆ ਹੈ, ਉਨ੍ਹਾਂ ਨੂੰ ਸਿਰਫ਼ ਡਾਕੂ ਹੀ ਚੇਤੇ ਰਹਿ ਸਕਦੇ ਹਨ। ઠ ઠ
Check Also
ਜਸਟਿਸ ਬੀ.ਆਰ. ਗਵੱਈ ਭਾਰਤ ਦੇ 52ਵੇਂ ਚੀਫ ਜਸਟਿਸ ਹੋਣਗੇ
14 ਮਈ ਤੋਂ ਸੰਭਾਲਣਗੇ ਸੁਪਰੀਮ ਕੋਰਟ ਦਾ ਕੰਮ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਦੇ ਮਾਨਯੋਗ ਚੀਫ …