ਵੋਰਾ ਦਾ ਕਹਿਣਾ – ਇਸ ਬਾਰੇ ਮੈਨੂੰ ਹਾਲੇ ਤੱਕ ਕੋਈ ਜਾਣਕਾਰੀ ਨਹੀਂ
ਨਵੀਂ ਦਿੱਲੀ/ਬਿਊਰੋ ਨਿਊਜ਼
ਰਾਹੁਲ ਗਾਂਧੀ ਦੇ ਅਸਤੀਫੇ ਤੋਂ ਬਾਅਦ ਖਬਰ ਆ ਰਹੀ ਹੈ ਕਿ 90 ਸਾਲਾ ਮੋਤੀ ਲਾਲ ਵੋਰਾ ਨੂੰ ਕਾਂਗਰਸ ਪਾਰਟੀ ਦਾ ਅੰਤ੍ਰਿਮ ਪ੍ਰਧਾਨ ਬਣਾਇਆ ਜਾ ਸਕਦਾ ਹੈ। ਜਦੋਂ ਤੱਕ ਪਾਰਟੀ ਦਾ ਨਵਾਂ ਪ੍ਰਧਾਨ ਨਹੀਂ ਬਣਾਇਆ ਜਾਂਦਾ ਉਦੋਂ ਤੱਕ ਮੋਤੀ ਲਾਲ ਵੋਰਾ ਪਾਰਟੀ ਦਾ ਕੰਮ ਦੇਖਣਗੇ। ਕਾਂਗਰਸ ਦਾ ਸੰਵਿਧਾਨ ਹੈ ਕਿ ਜਦੋਂ ਪਾਰਟੀ ਪ੍ਰਧਾਨ ਅਸਤੀਫਾ ਦਿੰਦਾ ਹੈ ਤਾਂ ਉਸ ਦੀ ਜਗ੍ਹਾ ਪਾਰਟੀ ਦੇ ਸੀਨੀਅਰ ਜਨਰਲ ਸਕੱਤਰ ਨੂੰ ਇਹ ਅਹੁਦਾ ਦਿੱਤਾ ਜਾਵੇ। ਇਸ ਨੂੰ ਦੇਖਦਿਆਂ ਮੋਤੀ ਲਾਲ ਵੋਰਾ ਦਾ ਨਾਮ ਚਰਚਾ ਵਿਚ ਹੈ। ਪਰ ਇਸ ਸਬੰਧੀ ਵੋਰਾ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਇਸ ਬਾਰੇ ਹਾਲੇ ਤੱਕ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਰਾਹੁਲ ਅਹੁਦੇ ‘ਤੇ ਬਣੇ ਰਹਿਣ। ਵੋਰਾ ਕਾਂਗਰਸ ਪਾਰਟੀ ਦੇ ਵਫਾਦਾਰਾਂ ਵਿਚੋਂ ਇਕ ਹਨ ਅਤੇ ਉਹ ਪਾਰਟੀ ਦੇ ਖਜ਼ਾਨਚੀ ਵੀ ਰਹਿ ਚੁੱਕੇ ਹਨ।
Check Also
ਕਾਂਗਰਸ ਪਾਰਟੀ ਦਾ ਦੋ ਦਿਨਾ 84ਵਾਂ ਸੈਸ਼ਨ ਗੁਜਰਾਤ ਦੇ ਅਹਿਮਦਾਬਾਦ ’ਚ ਹੋਇਆ ਸ਼ੁਰੂ
ਮਲਿਕਾ ਅਰਜੁਨ ਖੜਗੇ, ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੇ ਕੀਤੀ ਸ਼ਮੂਲੀਅਤ ਅਹਿਮਦਾਬਾਦ/ਬਿਊਰੋ ਨਿਊਜ਼ : ਕਾਂਗਰਸ …