ਸਾਰੇ 282 ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਅਮੀਰਾਤ ਏਅਰ ਲਾਈਨਜ਼ ਦੇ ਇੱਕ ਜਹਾਜ਼ ਦੀ ਦੁਬਈ ਹਵਾਈ ਅੱਡੇ ਉਤੇ ਐਮਰਜੈਂਸੀ ਲੈਡਿੰਗ ਕਰਵਾਈ ਗਈ ਹੈ। ਲੈਡਿੰਗ ਹੁੰਦੇ ਸਾਰ ਹੀ ਜਹਾਜ਼ ਨੂੰ ਅੱਗ ਲੱਗ ਗਈ। ਰਾਹਤ ਦੀ ਖ਼ਬਰ ਇਹ ਕਿ ਉਡਾਣ ਵਿੱਚ ਸਵਾਰ 282 ਯਾਤਰੀ ਸੁਰੱਖਿਅਤ ਹਨ। ਮਿਲੀ ਜਾਣਕਾਰੀ ਅਨੁਸਾਰ ਉਡਾਣ ਸੰਖਿਆ ਨੰਬਰ ਏ ਕੇ 521 ਨੇ ਤਿਰੂਵਾਨੰਥਪੁਰਮ ਤੋਂ ਸਵੇਰੇ ਕਰੀਬ 10.30 ਵਜੇ ਦੁਬਈ ਲਈ ਉਡਾਣ ਭਰੀ ਸੀ ਅਤੇ ਦੁਬਈ ਦੇ ਸਥਾਨਕ ਸਮੇਂ ਅਨੁਸਾਰ 12.45 ਉਤੇ ਇਸ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ।
ਲੈਡਿੰਗ ਹੁੰਦੇ ਸਾਰ ਹੀ ਉਡਾਣ ਨੂੰ ਅੱਗ ਲੱਗ ਗਈ। ਹਵਾਈ ਅੱਡੇ ਉਤੇ ਮੌਜੂਦ ਸੁਰਖਿਆ ਕਰਮੀਆਂ ਨੇ ਸਾਰੇ ਯਾਤਰੀਆਂ ਨੂੰ ਤੁਰੰਤ ਬਾਹਰ ਕੱਢ ਲਿਆ। ਇਸ ਘਟਨਾ ਤੋਂ ਬਾਅਦ ਦੁਬਈ ਜਾਣ ਵਾਲੀਆਂ ਕਈ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਅਗਲੇ ਹੁਕਮਾਂ ਤੱਕ ਦੁਬਈ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ ਗਿਆ ਹੈ।
Check Also
ਅਮਰੀਕਾ ਨੇ 104 ਭਾਰਤੀਆਂ ਨੂੰ ਹੱਥ-ਪੈਰ ਬੰਨ੍ਹ ਕੇ ਚੜ੍ਹਾਇਆ ਸੀ ਜਹਾਜ਼ ’ਚ
ਅਮਰੀਕਾ ਦੇ ਅਜਿਹੇ ਵਰਤਾਰੇ ਤੋਂ ਹਰ ਭਾਰਤੀ ਨਿਰਾਸ਼ ਨਵੀਂ ਦਿੱਲੀ/ਬਿਊਰੋ ਨਿਊਜ਼ ਅਮਰੀਕਾ ਤੋਂ ਡਿਪੋਰਟ ਕੀਤੇ …