ਪੈਰਿਸ ਉਲੰਪਿਕ ਵਿਚ ਭਾਕਰ ਨੇ ਜਿੱਤੇ ਸਨ ਦੋ ਮੈਡਲ
ਚੰਡੀਗੜ੍ਹ/ਬਿਊਰੋ ਨਿਊਜ਼ : ਪੈਰਿਸ ਓਲੰਪਿਕ ’ਚ ਤਗ਼ਮਾ ਜੇਤੂ ਨਿਸ਼ਾਨੇਬਾਜ਼ ਮਨੂ ਭਾਕਰ ਦੀ ਨਾਨੀ ਤੇ ਮਾਮੇ ਦੀ ਸਵੇਰੇ ਦਾਦਰੀ ਵਿਚ ਸੜਕ ਹਾਦਸੇ ਵਿਚ ਮੌਤ ਹੋ ਗਈ। ਮਾਂ-ਪੁੱਤ ਇਕ ਦੋ ਪਹੀਆ ਵਾਹਨ ’ਤੇ ਸਵਾਰ ਸਨ ਤੇ ਇਨ੍ਹਾਂ ਦੀ ਇਕ ਕਾਰ ਨਾਲ ਟੱਕਰ ਹੋ ਗਈ। ਹਾਦਸੇ ਮਗਰੋਂ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਪੀੜਤਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਦਾਦਰੀ ਦੇ ਸਿਵਲ ਹਸਪਤਾਲ ਭੇਜ ਦਿੱਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਪੈਰਿਸ ਉਲੰਪਿਕ ਵਿਚ ਮਨੂ ਭਾਕਰ ਨੇ ਸ਼ੂਟਿੰਗ ਮੁਕਾਬਲਿਆਂ ਵਿਚ ਦੋ ਕਾਂਸੀ ਦੇ ਤਮਗੇ ਜਿੱਤੇ ਸਨ।
Check Also
ਖਨੌਰੀ ਬਾਰਡਰ ’ਤੇ ਜਗਜੀਤ ਸਿੰਘ ਡੱਲੇਵਾਲ ਦਾ ਟਰੀਟਮੈਂਟ ਹੋਇਆ ਸ਼ੁਰੂ
ਕੇਂਦਰ ਸਰਕਾਰ ਵੱਲੋਂ 14 ਫਰਵਰੀ ਨੂੰ ਗੱਲਬਾਤ ਲਈ ਦਿੱਤਾ ਸੱਦਾ ਪਟਿਆਲਾ/ਬਿਊਰੋ ਨਿਊਜ਼ : ਕਿਸਾਨੀ ਮੰਗਾਂ …