ਗੁਜਰਾਤ ’ਚ ਮਿਲਿਆ ਪਹਿਲਾ ਮਾਮਲਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਅਮਰੀਕਾ ’ਚ ਕਰੋਨਾ ਮਹਾਂਮਾਰੀ ਦਾ ਨਵਾਂ ਵੈਰੀਐਂਟ ਐਕਸਬੀਬੀ 1.5 ਮਿਲਿਆ ਹੈ ਜੋ ਦੂਜੇ ਵੈਰੀਐਂਟਾਂ ਦੇ ਮੁਕਾਬਲੇ ਬਹੁਤ ਖਤਰਨਾਕ ਦੱਸਿਆ ਜਾ ਰਿਹਾ ਹੈ। ਚੀਨੀ ਮੂਲ ਦੇ ਅਮਰੀਕੀ ਮਾਹਿਰ ਐਰਿਕ ਫੇਗਲ ਡਿੰਗ ਨੇ ਕਿਹਾ ਕਿ ਇਹ ਪਿਛਲੇ ਬੀਕਿਊ 1ਵੈਰੀਐਂਟ ਤੋਂ 120 ਗੁਣਾ ਜ਼ਿਆਦਾ ਤੇਜ਼ੀ ਨਾਲ ਫੈਲਣਾ ਵਾਲਾ ਵੈਰੀਐਂਟ ਹੈ। ਚਿੰਤਾ ਦੀ ਗੱਲ ਇਹ ਹੈ ਕਿ ਇਸ ਵੈਰੀਐਂਟ ਦੀ ਭਾਰਤ ਵਿਚ ਐਂਟਰੀ ਹੋ ਚੁੱਕੀ ਹੈ ਅਤੇ ਗੁਜਰਾਤ ਵਿਚ ਇਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਅਮਰੀਕੀ ਮਾਹਿਰ ਡਿੰਗ ਨੇ ਕਿਹਾ ਕਿ ਐਕਸਬੀਬੀ 1.5 ਕਰੋਨਾ ਦਾ ਇਕ ਸੁਪਰ ਵੈਰੀਐਂਟ ਹੈ। ਇਸ ਦੇ ਚਲਦੇ ਲੋਕਾਂ ਨੂੰ ਹਸਪਤਾਲ ’ਚ ਭਰਤੀ ਹੋਣ ਦੀ ਦਰ ਲਗਾਤਾਰ ਵਧ ਰਹੀ ਹੈ। ਡਿੰਗ ਨੇ ਕਿਹਾ ਕਿ ਇਕ ਮਾਹਿਰ ਨੇ ਨਿਊਯਾਰਕ ’ਚ ਫੈਲ ਰਹੇ ਇਸ ਵੈਰੀਐਂਟ ਦੇ ਮਾਡਲ ਦੀ ਸਟੱਡੀ ਕੀਤੀ ਹੈ। ਇਹ ਪਹਿਲਾਂ ਦੇ ਸਾਰੇ ਵੈਰੀਐਂਟ ਦੇ ਮੁਕਾਲੇ ਤੇਜੀ ਨਾਲ ਇਨਸਾਨ ਦੇ ਇਮਊਨ ਸਿਸਟਮ ਨੂੰ ਚਕਮਾ ਦੇਣ ਦਾ ਮਾਹਿਰ ਹੈ। ਉਧਰ ਪੰਜਾਬ ਸਰਕਾਰ ਵੱਲੋਂ ਕਰੋਨਾ ਮਾਮਲਿਆ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਲੰਘੀ 26 ਦਸੰਬਰ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਕੋਈ ਸਿਹਤ ਬੁਲੇਟਿਨ ਜਾਰੀ ਨਹੀਂ ਕੀਤਾ ਗਿਆ ਅਤੇ ਟੈਸਟਿੰਗ ਵੀ ਕਾਫ਼ੀ ਘਟਾ ਦਿੱਤੀ ਗਈ ਹੈ। 26 ਦਸੰਬਰ ਨੂੰ ਜਾਰੀ ਕੀਤੇ ਗਏ ਬੁਲੇਟਿਨ ਅਨੁਸਾਰ ਪੰਜਾਬ ਵਿਚ ਉਸ ਸਮੇਂ 38 ਮਾਮਲੇ ਕਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਸਨ।