ਕਿਹਾ : ਮੇਰੇ ’ਤੇ ਜਿੰਨੇ ਹਮਲੇ ਕਰੋਗੇ ਮੈਂ ਓਨਾ ਵਧੀਆ ਬਣਾਂਗਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਭਾਰਤ ਜੋੜੋ ਯਾਤਰਾ ਦੌਰਾਨ 9ਵੀਂ ਪ੍ਰੈਸ ਕਾਨਫਰੰਸ ਕੀਤੀ। ਨਵੀਂ ਦਿੱਲੀ ’ਚ ਉਨ੍ਹਾਂ ਨੇ ਇਕ ਵਾਰ ਫਿਰ ਕੇਂਦਰ ਸਰਕਾਰ, ਭਾਜਪਾ ਅਤੇ ਆਰ ਐਸ ਐਸ ’ਤੇ ਹਮਲਾ ਕੀਤਾ। ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਆਰ ਐਸ ਐਸ ਅਤੇ ਭਾਜਪਾ ਦੇ ਲੋਕਾਂ ਦਾ ਧੰਨਵਾਦ ਕਰਦਾ ਹੈ, ਕਿਉਂਕਿ ਭਾਜਪਾ ਅਤੇ ਆਰ ਐਸ ਐਸ ਵਾਲੇ ਮੇਰੇ ’ਤੇ ਜਿੰਨੇ ਜ਼ਿਆਦਾ ਸਿਆਸੀ ਹਮਲੇ ਕਰਦੇ ਹਨ ਮੈਂ ਓਨਾ ਹੀ ਵਧੀਆ ਬਣਦਾ ਜਾ ਰਿਹਾ ਹਾਂ। ਭਾਜਪਾ ਅਤੇ ਆਰ ਐਸ ਐਸ ਦੇ ਲੋਕ ਮੇਰੇ ਗੁਰੂ ਹਨ ਕਿਉਂਕਿ ਉਹ ਮੈਨੂੰ ਟ੍ਰੇਨਿੰਗ ਦੇ ਰਹੇ ਹਨ। ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਨੂੰ ਫਿਲਹਾਲ ਵਿਰਾਮ ਦਿੱਤਾ ਹੋਇਆ ਹੈ ਅਤੇ ਉਹ ਆਉਂਦੀ 3 ਜਨਵਰੀ ਤੋਂ ਮੁੜ ਤੋਂ ਯਾਤਰਾ ਸ਼ੁਰੂ ਕਰਨਗੇ। ਇਹ ਭਾਰਤ ਜੋੜੋ ਯਾਤਰਾ ਉਤਰ ਪ੍ਰਦੇਸ਼ ਅਤੇ ਪੰਜਾਬ ਵਿਚੋਂ ਲੰਘਦੀ ਹੋਈ ਜੰਮੂ-ਕਸ਼ਮੀਰ ਵਿਚ ਜਾ ਕੇ ਸੰਪੰਨ ਹੋਵੇਗੀ। ਰਾਹੁਲ ਗਾਂਧੀ ਵੱਲੋਂ ਕੱਢੀ ਜਾ ਰਹੀ ਭਾਰਤ ਜੋੜੋ ਯਾਤਰਾ ਨੂੰ ਲੈ ਕੇ ਪੰਜਾਬ ਕਾਂਗਰਸ ਪੂਰੀ ਸਰਗਰਮ ਹੋ ਚੁੱਕੀ ਹੈ ਕਿਉਂਕਿ ਜਨਵਰੀ ਦੇ ਦੂਜੇ ਹਫ਼ਤੇ ਪੰਜਾਬ ਪੁੱਜ ਜਾਵੇਗੀ।
Check Also
ਹਰਿਆਣਾ ’ਚ ਕਾਂਗਰਸ ਨਾਲ ਗਠਜੋੜ ਦੀ ਗੱਲਬਾਤ ਵਿਚਾਲੇ ‘ਆਪ’ ਨੇ ਉਮੀਦਵਾਰਾਂ ਦੀ ਸੂਚੀ ਐਲਾਨੀ
ਪਿਹੋਵਾ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਲੜ ਸਕਦੀ ਹੈ ਚੋਣ ਚੰਡੀਗੜ੍ਹ/ਬਿਊਰੋ ਨਿਊਜ਼ ਹਰਿਆਣਾ …