ਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡਾਸਰਕਾਰ ਨੇ ਪਹਿਲਕਦਮੀਕਰਦਿਆਂ ਅੰਮ੍ਰਿਤਧਾਰੀ ਸਿੱਖਾਂ ਨੂੰ ਘਰੇਲੂ ਉਡਾਣਾਂ ਵਿਚ 6 ਸੈਂਟੀਮੀਟਰ ਤੋਂ ਛੋਟੀਸ੍ਰੀਸਾਹਿਬਪਹਿਨ ਕੇ ਸਫ਼ਰਕਰਨਦੀ ਖੁੱਲ੍ਹ ਦਿੱਤੀ ਹੈ ਅਤੇ 27 ਨਵੰਬਰ 2017 ਤੋਂ ਅਜਿਹਾ ਸੰਭਵਕਰਦਿੱਤਾ ਗਿਆ ਹੈ। ਭਾਵੇਂ ਕਿ ਰਿਵਾਇਤੀਸ੍ਰੀਸਾਹਿਬ 6 ਸੈਂਟੀਮੀਟਰ ਤੋਂ ਵੱਡੀ ਹੁੰਦੀ ਹੈ ਪਰ ਇਸ ਬਾਰੇ ਕੈਨੇਡਾ ਦੇ ਕਾਢ, ਵਿਗਿਆਨਅਤੇ ਆਰਿਥਕਵਿਕਾਸਮੰਤਰੀਨਵਦੀਪ ਸਿੰਘ ਬੈਂਸ ਨੇ ਦੱਸਿਆ ਕਿ ਨਵੇਂ ਨਿਯਮਮੁਤਾਬਿਕਸ੍ਰੀਸਾਹਿਬਦਾਆਕਾਰ 6 ਸੈਂਟੀਮੀਟਰ ਤੋਂ ਛੋਟਾਹੋਣਾਚਾਹੀਦਾ ਹੈ ਜੋ ਕੱਪੜਿਆਂ ਹੇਠਪਹਿਨੀਜਾਣੀਚਾਹੀਦੀ ਹੈ। ਟਰਾਂਸਪੋਰਟਕੈਨੇਡਾ ਦੇ ਸੋਧੇ ਹੋਏ ਨਿਯਮਾਂ ਅਨੁਸਾਰਅਮਰੀਕਾ ਤੋਂ ਇਲਾਵਾਕੈਨੇਡਾ ਤੋਂ ਚੱਲਣਵਾਲੀਆਂ ਉਡਾਣਾਂ ਵਿਚਮੁਸਾਫ਼ਿਰਾਂ ਨੂੰ 6 ਸੈਂਟੀਮੀਟਰ ਤੋਂ ਛੋਟੇ ਬਲੇਡਲਿਜਾਣਦੀ ਖੁੱਲ੍ਹ ਮਿਲੀ ਹੈ। ਇਸ ਬਾਰੇ ਗੱਲ ਕਰਦਿਆਂ ਬੈਂਸ ਨੇ ਦੱਸਿਆ ਕਿ ਅੰਤਰਰਾਸ਼ਟਰੀਉਡਾਣਾਂ ਬਾਰੇ ਅਜੇ ਸਥਿਤੀਪੂਰੀਤਰ੍ਹਾਂ ਸਪਸ਼ਟਨਹੀਂ ਪਰਘਰੇਲੂ ਉਡਾਣਾਂ ਵਿਚਛੋਟੀਸ੍ਰੀਸਾਹਿਬਪਹਿਨਣਾਸੰਭਵ ਹੋ ਚੁੱਕਾ ਹੈ। ਇਸ ਕਾਰਜਵਿਚਸਰਗਰਮੀਨਾਲਕੰਮਕਰਨਵਾਲੀਵਰਲਡ ਸਿੱਖ ਆਰਗੇਨਾਈਜ਼ੇਸ਼ਨ (ਡਬਲਿਊ. ਐਸ. ਓ.) ਦੇ ਕਾਨੂੰਨੀਸਲਾਹਕਾਰਬਲਪ੍ਰੀਤ ਸਿੰਘ ਨੇ ਕਿਹਾ ਕਿ ਸ੍ਰੀਸਾਹਿਬਹਥਿਆਰਨਹੀਂ ਹੈ ਸਗੋਂ ਅਨਿਆਂ ਖ਼ਿਲਾਫ਼ਖੜ੍ਹਨ ਤੇ ਦਰੁਸਤੀਦਾਸੰਕੇਤਕਪ੍ਰਤੀਕ ਹੈ ਅਤੇ ਇਸ ਬਾਰੇ ਹੋਰਭਾਈਚਾਰਿਆਂ ਨੂੰ ਦੱਸਿਆਜਾਣਾ ਜ਼ਰੂਰੀ ਹੈ। ਅਮਰੀਕਾਵਿਚ 11 ਸਤੰਬਰ 2001 ਦੇ ਅੱਤਵਾਦੀਹਮਲਿਆਂ ਮਗਰੋਂ ਸ੍ਰੀਸਾਹਿਬਉਪਰਰੋਕ ਲੱਗ ਗਈ ਸੀ ਜਿਸ ਵਿਚ ਅਜੇ ਢਿੱਲਨਹੀਂ ਦਿੱਤੀ ਗਈ। ਜਿਕਰਯੋਗ ਹੈ ਕਿ ਬੀਤੇ ਸਮੇਂ ਵਿਚਸ੍ਰੀਸਾਹਿਬਪਹਿਨ ਕੇ ਰਾਜਧਾਨੀਵਾਸ਼ਿੰਗਟਨ ‘ਚ ਵ੍ਹਾਈਟ ਹਾਊਸ ਅੰਦਰਦਾਖ਼ਲਹੋਣਸਮੇਂ ਕੈਨੇਡਾ ਦੇ ਰੱਖਿਆਮੰਤਰੀਹਰਜੀਤ ਸਿੰਘ ਸੱਜਣਸਮੇਤਨਵਦੀਪ ਸਿੰਘ ਬੈਂਸਆਦਿ ਨੂੰ ਵੀਰੁਕਾਵਟਾਂ ਦਾਸਾਹਮਣਾਕਰਨਾਪੈ ਚੁੱਕਾ ਹੈ।