15.5 C
Toronto
Sunday, September 21, 2025
spot_img
Homeਜੀ.ਟੀ.ਏ. ਨਿਊਜ਼ਓਨਟਾਰੀਓ ਵਿੱਚ ਕੋਵਿਡ-19 ਵੈਕਸੀਨ ਕਲੀਨਿਕਸ 'ਤੇ ਇਮਿਊਨਾਈਜ਼ੇਸ਼ਨ ਦਾ ਕੰਮ ਜ਼ੋਰਾਂ ਸ਼ੋਰਾਂ ਨਾਲ...

ਓਨਟਾਰੀਓ ਵਿੱਚ ਕੋਵਿਡ-19 ਵੈਕਸੀਨ ਕਲੀਨਿਕਸ ‘ਤੇ ਇਮਿਊਨਾਈਜ਼ੇਸ਼ਨ ਦਾ ਕੰਮ ਜ਼ੋਰਾਂ ਸ਼ੋਰਾਂ ਨਾਲ ਸ਼ੁਰੂ

ਓਨਟਾਰੀਓ : ਛੁੱਟੀਆਂ ਵਿੱਚ ਕੋਵਿਡ-19 ਵੈਕਸੀਨੇਸ਼ਨ ਦਾ ਕੰਮ ਘਟਾਏ ਜਾਣ ਤੋਂ ਬਾਅਦ ਹੁਣ ਇੱਕ ਵਾਰੀ ਫਿਰ ਵੈਕਸੀਨੇਸ਼ਨ ਦਾ ਕੰਮ ਜ਼ੋਰਾਂ ਸ਼ੋਰਾਂ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ। ਪ੍ਰੋਵਿੰਸ ਨੇ ਦੱਸਿਆ ਕਿ ਐਤਵਾਰ ਨੂੰ ਪੰਜ ਵੈਕਸੀਨੇਸ਼ਨ ਕਲੀਨਿਕਸ ਖੋਲ੍ਹੇ ਗਏ ਸਨ ਤੇ ਸੋਮਵਾਰ ਤੋਂ 10 ਹੋਰ ਵੈਕਸੀਨ ਸੈਂਟਰ ਵੀ ਮੁੜ ਸ਼ੁਰੂ ਕਰ ਦਿੱਤੇ ਗਏ ਹਨ ਤੇ ਇਨ੍ਹਾਂ ਸਾਰਿਆਂ ਵੱਲੋਂ ਟੀਕਾਕਰਣ ਸ਼ੁਰੂ ਕੀਤਾ ਜਾ ਰਿਹਾ ਹੈ। ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਤੋਂ ਸਾਹਮਣੇ ਆਇਆ ਹੈ ਕਿ ਪ੍ਰੋਵਿੰਸ ਨੂੰ ਫਾਈਜ਼ਰ-ਬਾਇਓਐਨਟੈਕ ਵੈਕਸੀਨ ਦੀ ਪਹਿਲੀ ਖੇਪ ਹਾਸਲ ਹੋਣ ਤੋਂ ਲੈ ਕੇ ਹੁਣ ਤੱਕ 11,000 ਲੋਕਾਂ ਨੂੰ ਟੀਕੇ ਲਾਏ ਜਾ ਚੁੱਕੇ ਹਨ। ਇਸ ਦਵਾਈ ਨੂੰ ਸਟੋਰ ਕਰਕੇ ਰੱਖਣ ਦੀਆਂ ਲੋੜਾਂ ਦੇ ਹਿਸਾਬ ਨਾਲ ਇਸ ਦੀ ਸਭ ਤੋਂ ਪਹਿਲਾਂ ਵਰਤੋਂ ਹਸਪਤਾਲਾਂ ਵਿੱਚ ਹੋਵੇਗੀ ਜਦਕਿ ਪਿੱਛੇ ਜਿਹੇ ਜਿਸ ਮੌਡਰਨਾ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਗਈ ਹੈ ਉਹ ਲੌਂਗ ਟਰਮ ਕੇਅਰ ਹੋਮਜ਼, ਅਜਿਹੀਆਂ ਹੋਰਨਾਂ ਸੈਟਿੰਗਜ਼ ਤੇ ਰੂਰਲ ਕਮਿਊਨਿਟੀਜ਼ ਨੂੰ ਦਿੱਤੀ ਜਾਵੇਗੀ। ਛੁੱਟੀਆਂ ਦੌਰਾਨ ਵੈਕਸੀਨੇਸ਼ਨ ਦਾ ਕੰਮ ਘਟਾਉਣ ਲਈ ਫੋਰਡ ਸਰਕਾਰ ਦੀ ਕਾਫੀ ਨੁਕਤਾਚੀਨੀ ਹੋਈ ਸੀ। ਆਲੋਚਕਾਂ ਨੇ ਆਖਿਆ ਸੀ ਕਿ ਪ੍ਰੋਵਿੰਸ ਇਮਿਊਨਾਈਜ਼ੇਸ਼ਨ ਵਿੱਚ ਦੇਰ ਨਹੀਂ ਜਰ ਸਕਦੀ।

RELATED ARTICLES
POPULAR POSTS