Breaking News
Home / ਜੀ.ਟੀ.ਏ. ਨਿਊਜ਼ / ਮਿਸੀਸਾਗਾ ਨੂੰ ਰੈੱਡ ਜੋਨ ‘ਚ ਹੀ ਰੱਖਿਆ ਜਾਵੇ : ਕ੍ਰੌਂਬੀ

ਮਿਸੀਸਾਗਾ ਨੂੰ ਰੈੱਡ ਜੋਨ ‘ਚ ਹੀ ਰੱਖਿਆ ਜਾਵੇ : ਕ੍ਰੌਂਬੀ

ਮਿਸੀਸਾਗਾ/ਬਿਊਰੋ ਨਿਊਜ਼ : ਕਰੋਨਾ ਵਾਇਰਸ ਦੇ ਚਲਦਿਆਂ ਚੱਲ ਰਹੇ ਲੌਕਡਾਊਨ ਬਾਰੇ ਮਿਸੀਸਾਗਾ ਦੀ ਮੇਅਰ ਬੌਨੀ ਕ੍ਰੌਂਬੀ ਨੇ ਆਖਿਆ ਹੈ ਕਿ ਹਾਲੇ ਮਿਸੀਸਾਗਾ ਨੂੰ ਰੈਡ ਜ਼ੋਨ ਵਿਚ ਹੀ ਰੱਖਿਆ ਜਾਵੇ। ਮਿਸੀਸਾਗਾ ਦੀ ਮੇਅਰ ਬ੍ਰੌਨੀ ਕ੍ਰੌਂਬੀ ਨੇ ਪੀਲ ਰੀਜਨ ਦੇ ਗ੍ਰੇਅ ਲੌਕਡਾਊਨ ਵਿੱਚ ਦਾਖਲ ਹੋਣ ਉੱਤੇ ਅਫਸੋਸ ਪ੍ਰਗਟ ਕਰਦਿਆਂ ਆਖਿਆ ਕਿ ਅਜੇ ਬਿਜਨਸਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ। ਗ੍ਰੇਅ ਜੋਨ ਵਿੱਚ ਰੀਟੇਲ ਖੁੱਲ੍ਹ ਸਕਦੇ ਹਨ ਪਰ ਇਹ ਰੈੱਡ ਕੰਟਰੋਲ ਜ਼ੋਨ ਤੋ ਘੱਟ ਪਾਬੰਦੀਆਂ ਵਾਲੀ ਹੁੰਦੀ ਹੈ। ਗ੍ਰੇਅ ਲੌਕਡਾਊਨ ਜ਼ੋਨ ਵਿੱਚ ਨਿੱਕੇ ਕਾਰੋਬਾਰ 25 ਫੀਸਦੀ ਸਮਰੱਥਾ ਨਾਲ ਖੋਲ੍ਹੇ ਜਾ ਸਕਦੇ ਹਨ।
ਮੇਅਰ ਬੌਨੀ ਕ੍ਰੌਂਬੀ ਨੇ ਆਖਿਆ ਕਿ ਉਹ ਇਸ ਨੂੰ ਇੱਕ ਕਦਮ ਹੋਰ ਅੱਗੇ ਲੈ ਗਏ ਹਨ। ਉਨ੍ਹਾਂ ਆਖਿਆ ਕਿ ਮਿਸੀਸਾਗਾ ਲਈ ਰੈੱਡ ਜੋਨ ਵਿੱਚ ਦਾਖਲ ਹੋਣ ਦਾ ਸਮਾਂ ਆ ਗਿਆ ਹੈ ਫਿਰ ਭਾਵੇਂ ਸਾਰਾ ਰੀਜਨ ਨਾਲ ਹੋਵੇ ਜਾਂ ਨਾ। ਕ੍ਰੌਂਬੀ ਨੇ ਇਹ ਵੀ ਆਖਿਆ ਕਿ ਅਜੇ ਸਾਡੇ ਹਾਲਾਤ ਸਹੀ ਨਹੀਂ ਹੋਏ ਹਨ ਤੇ ਬਰੈਂਪਟਨ ਨਾਲ ਇਸ ਨੂੰ ਗ੍ਰੇਅ ਜੋਨ ਵਿੱਚ ਸਾਮਲ ਨਹੀਂ ਕੀਤਾ ਜਾ ਸਕਦਾ।
ਮੇਅਰ ਨੇ ਦ੍ਰਿੜਤਾ ਨਾਲ ਆਖਿਆ ਕਿ ਮਿਸੀਸਾਗਾ ਵੀ ਵਾਅਨ, ਓਕਵਿੱਲ, ਮਿਲਟਨ ਤੇ ਮਾਰਖਮ ਵਾਂਗ ਵੱਖਰਾ ਸ਼ਹਿਰ ਹੈ ਤੇ ਇਹ ਵੀ ਬਰੈਂਪਟਨ ਦੇ ਕਾਫੀ ਨੇੜੇ ਹੈ। ਯੌਰਕ ਤੇ ਹਾਲਟਨ ਰੀਜਨਜ ਵੀ ਬਰੈਂਪਟਨ ਦੇ ਨੇੜੇ ਹਨ ਪਰ ਉਹ ਰੈੱਡ ਜ਼ੋਨ ਵਿੱਚ ਹਨ। ਇਸ ਹਫਤੇ ਪੀਲ ਰੀਜਨ ਵਿੱਚ ਪ੍ਰਤੀ 100,000 ਵਾਸੀਆਂ ਪਿੱਛੇ ਕੋਵਿਡ-19 ਦੇ 88 ਕੇਸ ਪਾਏ ਗਏ ਜੋ ਕਿ ਪਿਛਲੇ ਹਫਤੇ ਦੇ ਮੁਕਾਬਲੇ ਜ਼ਿਆਦਾ ਹਨ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …