ਸੁਖਨਾ ਲੇਕ ’ਚ ਬੋਟਿੰਗ ਦੀ ਆਗਿਆ ਅਤੇ ਸਕੂਲ ਤੇ ਕੋਚਿੰਗ ਸੈਂਟਰ ਵੀ ਖੁੱਲ੍ਹਣਗੇ
ਚੰਡੀਗੜ੍ਹ/ਬਿਊਰੋ ਨਿਊਜ਼
ਚੰਡੀਗੜ੍ਹ ਵਿਚ ਕਰੋਨਾ ਨੂੰ ਲੈ ਕੇ ਲਗਾਈਆਂ ਗਈਆਂ ਕਈ ਪਾਬੰਦੀਆਂ ਨੂੰੂ ਹਟਾ ਦਿੱਤਾ ਗਿਆ ਹੈ। ਪ੍ਰਸ਼ਾਸਕ ਬੀ.ਐਲ. ਪੁਰੋਹਿਤ ਨੇ ਅੱਜ ਵੀਰਵਾਰ ਨੂੰ ਉਚ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਦੌਰਾਨ ਕਈ ਅਹਿਮ ਫੈਸਲੇ ਲਏ। ਪ੍ਰਸ਼ਾਸਕ ਨੇ ਮੀਟਿੰਗ ਦੌਰਾਨ ਕਰੋਨਾ ਦੇ ਮੌਜੂਦਾ ਹਾਲਾਤ ਨੂੰ ਲੈ ਕੇ ਸੰਤੁਸ਼ਟੀ ਜ਼ਾਹਰ ਕੀਤੀ। ਉਨ੍ਹਾਂ ਸਿਹਤ ਵਿਭਾਗ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਕਰੋਨਾ ਨਾਲ ਲੜਾਈ ਨੂੰ ਲੈ ਕੇ ਸਾਰਥਕ ਕਦਮ ਚੁੱਕੇ। ਇਸੇ ਦੌਰਾਨ ਸੁਖਨਾ ਲੇਕ ਵਿਚ ਬੋਟਿੰਗ ਸਵੇਰੇ 5 ਵਜੇ ਤੋਂ ਰਾਤ 10 ਵਜੇ ਤੱਕ ਕਰਨ ਦੀ ਆਗਿਆ ਦੇ ਦਿੱਤੀ ਗਈ ਹੈ ਅਤੇ ਇਕ ਫਰਵਰੀ ਤੋਂ ਸ਼ਹਿਰ ਦੇ ਸਕੂਲਾਂ ਵਿਚ 10ਵੀਂ ਤੋਂ 12ਵੀਂ ਜਮਾਤ ਤੱਕ ਦੀਆਂ ਕਲਾਸਾਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਇਸੇ ਤਰ੍ਹਾਂ ਸਾਰੇ ਜਿੰਮ ਅਤੇ ਹੈਲਥ ਸੈਂਟਰ ਰਾਤ 10 ਵਜੇ ਤੱਕ 50 ਪ੍ਰਤੀਸ਼ਤ ਦੀ ਸਮਰੱਥਾ ਨਾਲ ਖੋਲ੍ਹੇ ਜਾ ਸਕਦੇ ਹਨ।