Breaking News
Home / ਪੰਜਾਬ / ਸਿੱਧੂ-ਮਜੀਠੀਆ ਦੀ ਜੰਗ ’ਚ ਨਿੱਤਰੀ ਆਮ ਆਦਮੀ ਪਾਰਟੀ

ਸਿੱਧੂ-ਮਜੀਠੀਆ ਦੀ ਜੰਗ ’ਚ ਨਿੱਤਰੀ ਆਮ ਆਦਮੀ ਪਾਰਟੀ

ਭਗਵੰਤ ਮਾਨ ਨੇ ਕਿਹਾ – ਸਾਡੇ ਉਮੀਦਵਾਰ ਨੂੰ ਜਿਤਾਓ, ਦੋਵੇਂ ਚੁੱਪ ਬੈਠ ਜਾਣਗੇ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੀ ਸਭ ਤੋਂ ਹੌਟ ਸੀਟ ਅੰਮਿ੍ਰਤਸਰ ਈਸਟ ਵਿਚ ਨਵਜੋਤ ਸਿੱਧੂ ਅਤੇ ਬਿਕਰਮ ਮਜੀਠੀਆ ਦੀ ਚੋਣਾਵੀ ਜੰਗ ’ਚ ਆਮ ਆਦਮੀ ਪਾਰਟੀ ਵੀ ਨਿੱਤਰ ਆਈ ਹੈ। ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਸੀਐਮ ਚਿਹਰਾ ਭਗਵੰਤ ਮਾਨ ਨੇ ਕਿਹਾ ਕਿ ਅੰਮਿ੍ਰਤਸਰ ਈਸਟ ਤੋਂ ‘ਆਪ’ ਦੀ ਉਮੀਦਵਾਰ ਡਾ. ਜੀਵਨਜੋਤ ਕੌਰ ਨੂੰ ਜਿਤਾ ਦਿਓ, ਫਿਰ ਸਿੱਧੂ ਅਤੇ ਮਜੀਠੀਆ ਚੁੱਪ ਕਰਕੇ ਬੈਠ ਜਾਣਗੇ। ਭਗਵੰਤ ਮਾਨ ਨੇ ਕਾਂਗਰਸ ਪਾਰਟੀ ’ਚ ਟਿਕਟਾਂ ਦੀ ਹੋਈ ਵੰਡ ਨੂੰ ਲੈ ਕੇ ਕਿਹਾ ਕਿ ਕਾਂਗਰਸ ਵਿਚ ਖੁੱਲ੍ਹ ਕੇ ਭਾਈ-ਭਤੀਜਾਵਾਦ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਦੇ ਭਤੀਜੇ ਸਮਿਤ ਅਤੇ ਰਾਜਿੰਦਰ ਕੌਰ ਭੱਠਲ ਦੇ ਦਾਮਾਦ ਨੂੰ ਟਿਕਟ ਦਿੱਤੀ ਗਈ ਹੈ। ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿਚ ਸਧਾਰਨ ਵਰਕਰਾਂ ਨੂੰ ਟਿਕਟ ਦੇ ਉਮੀਦਵਾਰ ਬਣਾਇਆ ਗਿਆ ਹੈ। ਭਗਵੰਤ ਮਾਨ ਨੇ ਉਦਾਹਰਨ ਦਿੰਦਿਆਂ ਕਿਹਾ ਕਿ ਸੰਗਰੂਰ ਵਿਚ ਮੰਤਰੀ ਵਿਜੇਇੰਦਰ ਸਿੰਗਲਾ ਅਤੇ ਅਰਬਪਤੀ ਅਰਵਿੰਦ ਖੰਨਾ ਦੇ ਖਿਲਾਫ ‘ਆਪ’ ਉਮੀਦਵਾਰ ਨਰਿੰਦਰ ਕੌਰ ਭਰਾਜ ਚੋਣ ਲੜ ਰਹੀ ਹੈ। ਭਗਵੰਤ ਨੇ ਕਿਹਾ ਕਿ ਨਰਿੰਦਰ ਕੌਰ ਭਰਾਜ ਪਹਿਲਾਂ ਸਵੇਰੇ ਘਰ ਦਾ ਸਾਰਾ ਕੰਮ ਕਰਦੇ ਹਨ ਅਤੇ ਫਿਰ ਚੋਣ ਪ੍ਰਚਾਰ ਲਈ ਜਾਂਦੇ ਹਨ। ਇਸੇ ਤਰ੍ਹਾਂ ਭਗਵੰਤ ਮਾਨ ਨੇ ਹੋਰ ਵੀ ਕਈ ਉਦਾਹਰਨਾਂ ਦਿੱਤੀਆਂ।

 

Check Also

ਪੰਜਾਬ ਯੂਨੀਵਰਸਿਟੀ ’ਚ ਸੈਨੇਟ ਚੋਣਾਂ ਨਾ ਕਰਵਾਉਣ ’ਤੇ ਵਿਰੋਧੀ ਧਿਰਾਂ ਇਕਜੁੱਟ

ਕੇਂਦਰ ਸਰਕਾਰ ਖਿਲਾਫ ਕੱਢੀ ਭੜਾਸ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ’ਚ ਸੈਨੇਟ ਚੋਣਾਂ ਨਾ ਕਰਵਾਉਣ …