Breaking News
Home / ਜੀ.ਟੀ.ਏ. ਨਿਊਜ਼ / ਡਰਾਈਵਿੰਗ ਲਾਇਸੰਸ ਰੀਨਿਊ ਕਰਵਾਉਣ ਦੀ ਮਿਆਦ ‘ਚ ਵਾਧਾ ਅਜੇ ਵੀ ਜਾਰੀ

ਡਰਾਈਵਿੰਗ ਲਾਇਸੰਸ ਰੀਨਿਊ ਕਰਵਾਉਣ ਦੀ ਮਿਆਦ ‘ਚ ਵਾਧਾ ਅਜੇ ਵੀ ਜਾਰੀ

ਓਨਟਾਰੀਓ : ਓਨਟਾਰੀਓ ਸਰਕਾਰ ਨੇ ਡਰਾਈਵਿੰਗ ਲਾਇਸੰਸ ਰੀਨਿਊ ਕਰਵਾਉਣ ਦੀ ਤਰੀਕੇ ਐਲਾਨੇ ਨੂੰ ਇਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। ਪ੍ਰੰਤੂ ਇਹ ਵਾਧਾ ਅਜੇ ਵੀ ਜਾਰੀ ਹੈ।
ਇੱਥੇ ਜ਼ਿਕਰਯੋਗ ਹੈ ਕਿ ਪਹਿਲੀ ਮਾਰਚ 2020 ਨੂੰ ਐਕਸਪਾਇਰ ਹੋ ਚੁੱਕੇ ਦਸਤਾਵੇਜ ਅਗਲੇ ਨੋਟਿਸ ਤੱਕ ਐਕਸਪਾਇਰੀ ਤਰੀਕ ਤੋਂ ਬਾਅਦ ਵੀ ਜਾਇਜ਼ ਤੇ ਕਾਨੂੰਨ ਦੇ ਦਾਇਰੇ ਵਿੱਚ ਹੀ ਰਹਿਣਗੇ। ਇਨ੍ਹਾਂ ਵਿੱਚ ਤੁਹਾਡੇ ਲਾਇਸੰਸ ਪਲੇਟ ਸਟਿੱਕਰ, ਡਰਾਈਵਰਜ ਲਾਇਸੰਸ, ਓਨਟਾਰੀਓ ਫੋਟੋ ਕਾਰਡ ਤੇ ਪਾਰਕਿੰਗ ਪਰਮਿਟ ਸ਼ਾਮਲ ਹਨ। ਟਰਾਂਸਪੋਰਟੇਸਨ ਮੰਤਰਾਲੇ ਦਾ ਕਹਿਣਾ ਹੈ ਕਿ ਓਨਟਾਰੀਓ ਵਿੱਚ ਕੋਵਿਡ-19 ਦੇ ਹਾਲਾਤ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਅਤੇ ਸਰਵਿਸ ਓਨਟਾਰੀਓ ਦੀਆਂ ਲੋਕੇਸ਼ਨਾਂ ਉੱਤੇ ਇਨ ਪਰਸਨ ਸੰਪਰਕ ਨੂੰ ਸੀਮਤ ਕਰਨ ਲਈ ਪ੍ਰੋਵਿੰਸ ਵੱਲੋਂ 80 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਡਰਾਈਵਿੰਗ ਲਾਇਸੰਸ ਰੀਨਿਊ ਕਰਵਾਉਣ ਦੀ ਲੋੜ ਤੋਂ ਆਰਜੀ ਤੌਰ ਉੱਤੇ ਛੋਟ ਦਿੱਤੀ ਜਾ ਰਹੀ ਹੈ ਤਾਂ ਕਿ ਉਹ ਆਪਣੇ ਲਾਇਸੰਸ ਆਨਲਾਈਨ ਰੀਨਿਊ ਕਰਵਾ ਸਕਣ। ਲੋਕਾਂ ਨੂੰ ਆਪਣੇ ਡਰਾਈਵਿੰਗ ਲਾਇਸੰਸ ਦੀ ਫੋਟੋ ਅਪਡੇਟ ਕਰਵਾਉਣ ਦੀ ਵੀ ਛੋਟ ਦਿੱਤੀ ਗਈ ਹੈ ਤਾਂ ਕਿ ਡਰਾਈਵਰਾਂ ਨੂੰ ਆਪਣੇ ਲਾਇਸੰਸ ਆਨਲਾਈਨ ਰੀਨਿਊ ਕਰਵਾਉਣ ਦਾ ਬਦਲ ਮਿਲ ਸਕੇ। ਇਸ ਵਾਧੇ ਦੇ ਬਾਵਜੂਦ ਪ੍ਰੋਵਿੰਸ ਦਾ ਕਹਿਣਾ ਹੈ ਕਿ ਉਹ ਸਾਰਿਆਂ ਨੂੰ ਆਪਣੇ ਡਰਾਈਵਿੰਗ ਲਾਇਸੰਸ ਤੇ ਲਾਇਸੰਸ ਪਲੇਟ ਸਟਿੱਕਰਜ ਆਨਲਾਈਨ ਰੀਨਿਊ ਕਰਵਾਉਣ ਲਈ ਹੱਲਾਸ਼ੇਰੀ ਦਿੰਦੀ ਹੈ। ਪ੍ਰੋਵਿੰਸ ਵੱਲੋਂ ਇਹ ਵੀ ਆਖਿਆ ਗਿਆ ਕਿ ਉਹ ਸਾਰਿਆਂ ਨੂੰ ਅਪੀਲ ਕਰਦੇ ਹਨ ਕਿ ਜਿੰਨਾਂ ਸੰਭਵ ਹੋ ਸਕੇ ਇਹ ਕੰਮ ਆਨਲਾਈਨ ਹੀ ਕਰਵਾਇਆ ਜਾਵੇ।
ਮੰਤਰਾਲੇ ਅਨੁਸਾਰ ਜੇ ਤੁਸੀਂ ਆਪਣੇ ਓਨਟਾਰੀਓ ਡਰਾਈਵਰਜ, ਵ੍ਹੀਕਲ ਤੇ ਕੈਰੀਅਰ ਪ੍ਰੋਡਕਟ ਰਨਿਊ ਕਰਵਾਉਂਦੇ ਹੋਂ ਤਾਂ ਤੁਹਾਨੂੰ ਪਿਛਲੇ ਸਾਲ ਲਈ ਵੀ ਅਦਾਇਗੀ ਕਰਨੀ ਹੋਵੇਗੀ। ਜੇ ਤੁਹਾਨੂੰ ਸਰਵਿਸ ਓਨਟਾਰੀਓ ਦੀ ਲੋਕੇਸ਼ਨ ਉੱਤੇ ਵਿਅਕਤੀਗਤ ਤੌਰ ਉੱਤੇ ਜਾਣਾ ਹੀ ਪੈਂਦਾ ਹੈ ਤਾਂ ਸਰਵਿਸ ਓਨਟਾਰੀਓ ਦੇ ਕੁੱਝ ਸੈਂਟਰਜ ਉੱਤੇ ਐਡਵਾਂਸ ਵਿੱਚ ਇਸ ਲਈ ਆਨਲਾਈਨ ਅਪੁਆਇੰਟਮੈਂਟ ਬੁੱਕ ਕਰਵਾਈ ਜਾ ਸਕਦੀ ਹੈ।

Check Also

ਵਿਦੇਸ਼ੀ ਵਿਦਿਆਰਥੀ ਆਨਲਾਈਨ ਪੜ੍ਹਾਈ ਕਰਨ : ਮਾਰਕੋ ਮੈਂਡੀਚੀਨੋ

ਕਿਹਾ – ਕਰੋਨਾ ਦੇ ਦੌਰ ‘ਚ ਇਹ ਸਮਾਂ ਸਫਰ ਕਰਨ ਦਾ ਨਹੀਂ ਟੋਰਾਂਟੋ/ਸਤਪਾਲ ਸਿੰਘ ਜੌਹਲ …