24.4 C
Toronto
Tuesday, September 16, 2025
spot_img
Homeਜੀ.ਟੀ.ਏ. ਨਿਊਜ਼ਮੇਅਰ ਟੋਰੀ ਵੱਲੋਂ ਪ੍ਰਾਪਰਟੀ ਟੈਕਸ 'ਚ ਵਾਧੇ ਦੀ ਕੀਤੀ ਗਈ ਪੇਸ਼ਕਸ਼

ਮੇਅਰ ਟੋਰੀ ਵੱਲੋਂ ਪ੍ਰਾਪਰਟੀ ਟੈਕਸ ‘ਚ ਵਾਧੇ ਦੀ ਕੀਤੀ ਗਈ ਪੇਸ਼ਕਸ਼

ਟੋਰਾਂਟੋ : ਟੋਰਾਂਟੋ ਦੇ 2023 ਦੇ ਬਜਟ ਦੇ ਹਿੱਸੇ ਵਜੋਂ ਮੇਅਰ ਜੌਹਨ ਟੋਰੀ ਵੱਲੋਂ ਪ੍ਰਾਪਰਟੀ ਟੈਕਸ ਵਿੱਚ ਵਾਧੇ ਦੀ ਪੇਸ਼ਕਸ਼ ਕੀਤੀ ਗਈ ਹੈ। ਮੰਗਲਵਾਰ ਸਵੇਰੇ ਸਿਟੀ ਹਾਲ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟੋਰੀ ਨੇ ਇਹ ਖੁਲਾਸਾ ਕੀਤਾ ਕਿ 16.6 ਬਿਲੀਅਨ ਡਾਲਰ ਦੇ ਪ੍ਰਸਤਾਵਿਤ ਆਪਰੇਟਿੰਗ ਬਜਟ ਦੇ ਹਿੱਸੇ ਵਜੋਂ ਪ੍ਰਾਪਰਟੀ ਟੈਕਸ ਵਿੱਚ 5.5 ਫੀ ਸਦੀ ਵਾਧੇ ਦੀ ਤਜਵੀਜ਼ ਹੈ। ਉਨ੍ਹਾਂ ਆਖਿਆ ਕਿ ਸਾਡੇ ਵੱਲੋਂ ਲੋਕਾਂ ਨੂੰ ਵੱਧ ਟੈਕਸ ਦੇਣ ਲਈ ਅਪੀਲ ਕੀਤੀ ਜਾ ਰਹੀ ਹੈ। ਇਹ ਟੋਰਾਂਟੋ ਦੀ ਮੌਜੂਦਾ 6.6 ਫੀ ਸਦੀ ਮਹਿੰਗਾਈ ਦਰ ਤੋਂ ਹੇਠਾਂ ਹੈ ਪਰ ਫਿਰ ਵੀ ਇਹ ਵਾਧਾ ਜਾਇਜ਼ ਹੈ। ਟੋਰੀ ਨੇ ਆਖਿਆ ਕਿ ਉਨ੍ਹਾਂ ਵੱਲੋਂ ਪ੍ਰਾਪਰਟੀ ਟੈਕਸ ਮਹਿੰਗਾਈ ਦਰ ਤੋਂ ਹੇਠਾਂ ਰੱਖਣ ਦਾ ਵਾਅਦਾ ਕੀਤਾ ਗਿਆ ਸੀ ਤੇ ਉਹ ਇਸ ਉੱਤੇ ਕਾਇਮ ਹਨ ਪਰ ਮਹਿੰਗਾਈ ਵਧਣ ਕਾਰਨ ਮੇਅਰ ਨੂੰ ਇਸ ਤਰ੍ਹਾਂ ਟੈਕਸਾਂ ਵਿੱਚ ਵਾਧਾ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਸਿਟੀ ਦੇ 1.5 ਫੀ ਸਦੀ ਬਿਲਡਿੰਗ ਟੈਕਸ ਸਮੇਤ ਇਹ ਵਾਧਾ ਸੱਤ ਫੀ ਸਦੀ ਹੈ ਤੇ ਨਵੇਂ ਟੈਕਸ ਵਾਧੇ ਨਾਲ ਟੋਰਾਂਟੋ ਦੇ ਔਸਤਨ ਘਰ ਨੂੰ ਹਰ ਸਾਲ 233 ਡਾਲਰ ਵਾਧੂ ਦੇਣੇ ਹੋਣਗੇ।
ਇਸ ਤੋਂ ਇਲਾਵਾ ਟੋਰੀ ਵੱਲੋਂ ਪਾਣੀ, ਵੇਸਟਵਾਟਰ ਤੇ ਸੌਲਿਡ ਵੇਸਟ ਲਈ ਤਿੰਨ ਫੀ ਸਦੀ ਵਾਧੇ ਦੀ ਪੇਸ਼ਕਸ਼ ਵੀ ਕੀਤੀ ਜਾ ਰਹੀ ਹੈ, ਜੋ ਕਿ ਔਸਤਨ ਘਰਾਂ ਲਈ ਹਰ ਸਾਲ 34 ਤੋਂ 45 ਡਾਲਰ ਵਾਧਾ ਬਣਦੀ ਹੈ।

RELATED ARTICLES
POPULAR POSTS