ਇਕ ਸਾਲ ਤੋਂ ਲਾਗੂ ਹੈ ਬੇਸਮੈਂਟ ਅਪਾਰਟਮੈਂਟਸ ਦੇ ਰੀਵਿਊ ਲਈ ਨਵੀਂ ਪਾਲਿਸੀ, ਪਰ ਰਜਿਸਟ੍ਰੇਸ਼ਨ ਲਈ 661 ਐਪਲੀਕੇਸ਼ਨਾਂ ਹੀ ਆਈਆਂ
ਬਰੈਂਪਟਨ/ਬਿਊਰੋ ਨਿਊਜ਼
ਬੇਸਮੈਂਟ ਅਪਾਰਟਮੈਂਟਸ ਲਈ ਨਵੇਂ ਨਿਯਮਾਂ ਨੂੰ ਪੇਸ਼ ਕਰਨ ਦੇ ਇਕ ਸਾਲ ਬਾਅਦ ਵੀ ਕੁਝ ਸਿਟੀ ਅਧਿਕਾਰੀਆਂ ਨੂੰ ਇਹ ਹੈਰਾਨੀ ਹੈ ਕਿ ਕਾਫੀ ਘੱਟ ਲੋਕਾਂ ਨੇ ਹੀ ਆਪਣੇ ਯੂਨਿਟਾਂ ਨੂੰ ਕਾਨੂੰਨੀ ਤੌਰ ‘ਤੇ ਰਜਿਸਟਰਡ ਕਰਵਾਇਆ ਹੈ। ਲੰਘੇ ਸੋਮਵਾਰ ਨੂੰ ਪਲੈਨਿੰਗ ਕਮੇਟੀ ਦੀ ਬੈਠਕ ਦੌਰਾਨ ਕਾਊਂਸਲਰ ਗਰੌਂਟ ਗਿਬਸਨ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਲੋਕ ਆਪਣੇ ਯੂਨਿਟਾਂ ਨੂੰ ਕਾਨੂੰਨੀ ਤੌਰ ‘ਤੇ ਸੈਕੰਡਰੀ ਯੂਨਿਟ ਦੇ ਤੌਰ ‘ਤੇ ਰਜਿਸਟਰਡ ਕਰਾਉਣੋ ਬਚ ਰਹੇ ਹਨ। ਸਟਾਫ ਨੇ ਬਰੈਂਪਟਨ ਨਿਵਾਸੀਆਂ ਨੂੰ ਪ੍ਰੋਵੇਸ਼ਨਲ ਬਿਲ 140 ਨੂੰ ਅਪਡੇਟ ਕਰਨ ਦੀ ਪੇਸ਼ਕਸ਼ ਕੀਤੀ ਹੈ ਜੋ ਕਿ ਯੋਜਨਾ ਬਣਾਉਂਦੀ ਹੈ ਅਤੇ ਇਸ ਵਿਚ ਟਾਊਨ ਹਾਊਸ ਨੂੰ ਦੂਜੇ ਯੂਨਿਟਾਂ ਵਿਚ ਜੋਨਿੰਗ ਨਿਯਮਾਂ ਦੇ ਤਹਿਤ ਲਿਆਉਣਾ ਵੀ ਸ਼ਾਮਲ ਹੈ।
ਜੂਨ 2015 ਵਿਚ ਲਾਗੂ ਹੋਣ ਤੋਂ ਬਾਅਦ ਬਰੈਂਪਟਨ ਨੂੰ ਸੈਕਿੰਡ ਯੂਨਿਟ ਦੇ ਰਜਿਸਟਰੇਸ਼ਨ ਦੇ ਲਈ 661 ਐਪਲੀਕੇਸ਼ਨਾਂ ਹੀ ਆਈਆਂ। ਇਨ੍ਹਾਂ ਵਿਚੋਂ 87 ਦੀ ਫਾਈਨਲ ਰਜਿਸਟਰੇਸ਼ਨ ਪ੍ਰੋਸੈਸ ਨੂੰ ਕੀਤਾ ਜਾ ਸਕਿਆ। ਸ਼ਹਿਰ ਦੇ ਆਗੂਆਂ ਨੇ ਸੋਮਵਾਰ ਨੂੰ ਜਿੱਥੇ ਇਨ੍ਹਾਂ ਨਿਯਮਾਂ ‘ਤੇ ਸਹਿਮਤੀ ਪ੍ਰਗਟਾਈ, ਉਥੇ ਆਖਿਆ ਕਿ ਇਸ ਵਿਚ ਕੁਝ ਨਿਯਮ ਕਾਫੀ ਸਖਤ ਵੀ ਹਨ ਅਤੇ ਉਹਨਾਂ ਨੂੰ ਬਦਲਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਬਰੈਂਪਟਨ ਵਿਚ 3 ਹਜ਼ਾਰ ਕਾਨੂੰਨੀ ਅਪਾਰਟਮੈਂਟਸ ਹਨ ਅਤੇ ਲਗਭਗ 30 ਹਜ਼ਾਰ ਗੈਰਕਾਨੂੰਨੀ ਬੇਸਮੈਂਟ ਵੀ ਹਨ। ਸ਼ਹਿਰ ਵਿਚ ਪਾਰਕਿੰਗ ਜ਼ਰੂਰਤਾਂ, ਯੂਨਿਟ ਸਾਈਜ਼ ਅਤੇ ਕੁਝ ਫੀਸਾਂ ਵਿਚ ਵੀ ਬਦਲਾਅ ਸੰਭਵ ਹੈ। ਤਾਂ ਜੋ ਸ਼ਹਿਰ ਵਿਚ ਇਨ੍ਹਾਂ ਯੂਨਿਟਸ ਦੀ ਰਜਿਸਟ੍ਰੇਸ਼ਨ ਦਾ ਕੰਮ ਤੇਜ਼ ਕੀਤਾ ਜਾ ਸਕੇ।
ਮੁਸ਼ਕਲ ਹੈ ਪ੍ਰੋਸੈਸ
ਇਸ ਸਬੰਧ ਵਿਚ ਅਗਲੀ ਬੈਠਕ 2017 ਵਿਚ ਹੋਵੇਗੀ ਤੇ ਇਨ੍ਹਾਂ ਬਦਲਾਵਾਂ ‘ਤੇ ਵਿਸਥਾਰਤ ਗੱਲਬਾਤ ਹੋਵੇਗੀ। ਤਰੀਕ ਅਜੇ ਤੈਅ ਨਹੀਂ ਹੈ। ਗਿਬਸਨ ਨੇ ਆਖਿਆ ਕਿ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਅਸੀਂ ਇਸ ਪ੍ਰੋਸੈਸ ਨੂੰ ਕਾਫੀ ਗੁੰਝਲਦਾਰ ਬਣਾ ਲਿਆ ਹੈ। ਮੈਨੂੰ ਅਜੇ ਵੀ ਇਹ ਨਹੀਂ ਪਤਾ ਕਿ ਅਸੀਂ ਇਸ ਪ੍ਰੋਸੈਸ ਨੂੰ ਕਿਵੇਂ ਅਸਾਨ ਬਣਾ ਸਕਦੇ ਹਾਂ। ਸਾਨੂੰ ਸ਼ੁਰੂਆਤ ਤੋਂ ਹੀ ਇਸ ਨੂੰ ਅਸਾਨ ਬਣਾਉਣਾ ਚਾਹੀਦਾ ਸੀ।
ਨਵੇਂ ਨਿਯਮਾਂ ਦਾ ਸਵਾਗਤ ਵੀ
ਓਨਟਾਰੀਓ ਬਿਲ 140 ਅਫੋਰਡੇਬਲ ਹਾਊਸਿੰਗ ਐਕਟ 2011 ਦੇ ਰਾਹੀਂ ਪਾਸ ਕਰਨਾ ਜ਼ਰੂਰੀ ਹੈ ਤਾਂ ਜੋ ਇਨ੍ਹਾਂ ਯੂਨਿਟਸ ਦੇ ਲਈ ਨਵੇਂ ਨਿਯਮਾਂ ਨੂੰ ਪਾਸ ਕੀਤਾ ਜਾ ਸਕੇ। ਇਸ ਸਬੰਧੀ ਨਵੇਂ ਨਿਯਮਾਂ ਦਾ ਜ਼ਿਆਦਾਤਰ ਲੋਕਾਂ ਨੇ ਸਵਾਗਤ ਕੀਤਾ ਹੈ। ਬਰੈਂਪਟਨ ਅਤੇ ਮਿਸੀਸਾਗਾ ਵਿਚ ਵਧਦੀ ਆਬਾਦੀ ਨੂੰ ਬੇਹਤਰ ਰਿਹਾਇਸ਼ ਉਪਲਬਧ ਕਰਵਾਈ ਜਾ ਸਕੇ ਅਤੇ ਹਾਊਸਿੰਗ ਦੇ ਵਧਦੇ ਸੰਕਟ ਦਾ ਵੀ ਹੱਲ ਕੱਢਿਆ ਜਾ ਸਕੇ। ਜ਼ਿਕਰਯੋਗ ਹੈ ਕਿ ਪੀਲ ਰੀਜ਼ਨ ਵਿਚ ਸ਼ੋਸ਼ਲ ਹਾਊਸਿੰਗ ਦੇ ਲਈ ਅਜੇ ਵੀ 12, 077 ਲੋਕ ਵੇਟਿੰਗ ਲਿਸਟ ਵਿਚ ਹਨ। ਇਹ ਸਭ ਤੋਂ ਲੰਬੀ ਵੇਟਿੰਗ ਲਿਸਟ ਹੈ। ਕਾਊਂਸਲ ਫੀਸ ਵੀ ਘੱਟ ਕਰ ਸਕਦੀ ਹੈ। ਇਸ ਨੂੰ 450 ਡਾਲਰ ਤੋਂ ਘੱਟ ਕਰਕੇ 210 ਡਾਲਰ ਕੀਤਾ ਜਾ ਸਕਦਾ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …