
ਜਾਂਚਕਾਰਾਂ ਅਨੁਸਾਰ ਮਸਕੂਕਾਂ ਨੇ ਚੋਰੀ ਦੇ ਸਮਾਨ ਨੂੰ ਲੁਕਾਉਣ ਲਈ ਕਈ ਸਟੋਰੇਜ ਫੈਸਿਲਿਟੀਜ ਦੀ ਵਰਤੋਂ ਕੀਤੀ। 27 ਅਕਤੂਬਰ ਨੂੰ ਇਸ ਸੰਗਠਿਤ ਕ੍ਰਾਈਮ ਕਰਨ ਵਾਲੇ ਗਰੁੱਪ ਦੇ ਤਿੰਨ ਮੈਂਬਰਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਵਾਰੰਟ ਦੇ ਅਧਾਰ ਉੱਤੇ ਗ੍ਰਿਫਤਾਰ ਕਰ ਲਿਆ ਗਿਆ।
ਪੁਲਿਸ ਨੇ ਦੱਸਿਆ ਕਿ ਚੋਰੀ ਦੀਆਂ ਬਹੁਤੀਆਂ ਆਈਟਮਾਂ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਪਰਤਾਅ ਦਿੱਤੀਆਂ ਗਈਆਂ ਹਨ। ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਬਰੈਂਪਟਨ ਦੇ 39 ਸਾਲਾ ਧਰਵੰਤ ਗਿੱਲ, 25 ਸਾਲਾ ਰਵਨੀਤ ਬਰਾੜ ਤੇ 23 ਸਾਲਾ ਦੇਵੇਸ ਪਾਲ ਨੂੰ ਚਾਰਜ ਕੀਤਾ ਗਿਆ ਹੈ।