Breaking News
Home / ਜੀ.ਟੀ.ਏ. ਨਿਊਜ਼ / ਲਾਂਗ ਟਰਮ ਕੇਅਰ ਸੈਕਟਰ ਲਈ 2000 ਨਵੀਆਂ ਨਰਸਾਂ ਭਰਤੀ ਕਰੇਗਾ ਓਨਟਾਰੀਓ

ਲਾਂਗ ਟਰਮ ਕੇਅਰ ਸੈਕਟਰ ਲਈ 2000 ਨਵੀਆਂ ਨਰਸਾਂ ਭਰਤੀ ਕਰੇਗਾ ਓਨਟਾਰੀਓ

ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਦੇ ਲਾਂਗ ਟਰਮ ਕੇਅਰ ਮੰਤਰੀ ਦਾ ਕਹਿਣਾ ਹੈ ਕਿ 2025 ਤੱਕ 2000 ਹੋਰ ਨਰਸਾਂ ਭਰਤੀ ਕਰਨ ਲਈ ਪ੍ਰੋਵਿੰਸ 100 ਮਿਲੀਅਨ ਡਾਲਰ ਦਾ ਨਿਵੇਸ਼ ਕਰੇਗੀ।
ਮੰਤਰੀ ਰੌਡ ਫਿਲਿਪਸ ਨੇ ਆਖਿਆ ਕਿ ਇਹ ਫੰਡ ਲਾਂਗ ਟਰਮ ਕੇਅਰ ਰੈਜੀਡੈਂਟਸ ਦੀ ਸਿੱਧੀ ਸਾਂਭ ਸੰਭਾਲ ਲਈ ਓਨਟਾਰੀਓ ਸਰਕਾਰ ਵੱਲੋਂ ਕੀਤੀ ਗਈ ਵਚਨਬੱਧਤਾ ਦਾ ਹੀ ਹਿੱਸਾ ਹਨ। ਡਾਇਰੈਕਟ ਕੇਅਰ ਗੋਲ ਨੂੰ ਪੂਰਾ ਕਰਨ ਲਈ ਓਨਟਾਰੀਓ ਸਰਕਾਰ ਦੋ ਵੱਖ-ਵੱਖ ਪ੍ਰੋਗਰਾਮਾਂ ਵਿੱਚ ਪੈਸੇ ਲਾਵੇਗੀ।
ਪਹਿਲੇ ਪ੍ਰੋਗਰਾਮ ਵਿੱਚ ਪਰਸਨਲ ਸਪੋਰਟ ਵਰਕਰਜ਼ ਨੂੰ ਰਜਿਸਟਰਡ ਪ੍ਰੈਕਟੀਕਲ ਨਰਸਾਂ ਬਣਨ ਲਈ ਟਿਊਸ਼ਨ ਲੈਣ ਵਾਸਤੇ 6000 ਡਾਲਰ ਸਾਲ ਦੇ ਦਿੱਤੇ ਜਾਣਗੇ, ਇਸ ਦੇ ਨਾਲ ਹੀ ਰਜਿਸਟਰਡ ਪ੍ਰੈਕਟੀਕਲ ਨਰਸਾਂ ਨੂੰ ਰਜਿਸਟਰ ਨਰਸਾਂ ਬਣਨ ਲਈ 10,000 ਡਾਲਰ ਦਿੱਤੇ ਜਾਣਗੇ। ਇਸ ਦੇ ਬਦਲੇ ਵਿੱਚ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਟਿਊਸ਼ਨ ਸਬੰਧੀ ਮਦਦ ਹਾਸਲ ਕਰਨ ਦੇ ਏਵਜ ਵਿੱਚ ਐਨੇ ਹੀ ਅਰਸੇ ਲਈ ਲਾਂਗ ਟਰਮ ਕੇਅਰ ਸੈਕਟਰ ਲਈ ਕੰਮ ਕਰਨ ਦਾ ਵਾਅਦਾ ਕਰਨਾ ਹੋਵੇਗਾ।
ਫਿਲਿਪਸ ਨੇ ਆਖਿਆ ਕਿ ਆਪਣੀ ਸਿੱਖਿਆ ਨੂੰ ਅੱਗੇ ਵਧਾਉਣ ਲਈ ਜਦੋਂ ਲੋਕ ਜੱਦੋ ਜਹਿਦ ਕਰਦੇ ਹਨ ਤਾਂ ਇਹ ਪ੍ਰੋਗਰਾਮ ਉਨ੍ਹਾਂ ਨੂੰ ਕਈ ਤਰ੍ਹਾਂ ਦੀ ਮਦਦ ਕਰਨ ਦੇ ਸਮਰੱਥ ਹੋਵੇਗਾ। ਪਬਲਿਕ ਫੰਡ ਵਾਲੇ ਕਾਲਜਾਂ ਵਿੱਚ ਨਰਸਿੰਗ ਪ੍ਰੋਗਰਾਮ ਦੀ ਕਾਇਆ ਪਲਟ ਕਰਨ ਲਈ ਓਨਟਾਰੀਓ ਸਰਕਾਰ 38.3 ਮਿਲੀਅਨ ਡਾਲਰ ਨਿਵੇਸ ਕਰੇਗੀ। ਇਸ ਦੌਰਾਨ ਫਿਲਿਪਸ ਨੇ ਇਹ ਵੀ ਆਖਿਆ ਕਿ ਉਹ ਵੀਰਵਾਰ ਨੂੰ ਲਾਂਗ ਟਰਮ ਕੇਅਰ ਮਾਪਦੰਡ ਕਾਇਮ ਕਰਨ ਲਈ ਨਵਾਂ ਬਿੱਲ ਪੇਸ਼ ਕਰਨਗੇ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …