ਫ਼ੈੱਡਰਲ ਸਰਕਾਰ ਨੂੰ ਕਿਹਾ, ”ਇਸ ਨੂੰ ਸਾਬਤ ਕਰੋ ਜਾਂ ਰਿਪੋਰਟ ‘ਚੋਂ ਹਟਾਓ”
ਕੁਈਨਜ਼ ਪਾਰਕ : ਬਰੈਂਪਟਨ ਈਸਟ ਤੋਂ ਐੱਨ.ਡੀ.ਪੀ. ਦੇ ਐੱਮ.ਪੀ.ਪੀ. ਗੁਰਰਤਨ ਸਿੰਘ ਨੇ ਓਨਟਾਰੀਓ ਲੈਜਿਸਲੇਟਿਵ ਅਸੈਂਬਲੀ ਵਿਚ ਫ਼ੈੱਡਰਲ ਸਰਕਾਰ ਵੱਲੋਂ ਪਿਛਲੇ ਹਫ਼ਤੇ ਔਟਵਾ ਤੋਂ ਜਾਰੀ ਕੀਤੀ ਗਈ ‘ਪਬਲਿਕ ਸੇਫ਼ਟੀ ਰਿਪੋਰਟ’ ਵਿਚ ਸਿੱਖਾਂ ਨੂੰ ਕੈਨੇਡਾ ਲਈ ਅੱਤਵਾਦੀ ਧਮਕੀ ਗਰਦਾਨਣ ‘ਤੇ ਇਸ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਸਦਨ ਵਿਚ ਬੋਲਦਿਆਂ ਉਨ੍ਹਾਂ ਕਿਹਾ, ”ਫ਼ੈਡਰਲ ਸਰਕਾਰ ਇਸ ਨੂੰ ਸਾਬਤ ਕਰੇ ਜਾਂ ਫਿਰ ਇਸ ਨੂੰ ਰਿਪੋਰਟ ਵਿੱਚੋਂ ਖ਼ਾਰਜ ਕਰੇ।” ਉਨ੍ਹਾਂ ਕਿਹਾ ਕਿ ਇਸ ਰਿਪੋਰਟ ਵਿਚ ਕੈਨੇਡਾ ਦੇ ਉਹ ਸਾਰੇ ਸਿੱਖ ਜਿਹੜੇ ਵੀ ਸਿੱਖ ਧਰਮ ਨੂੰ ਮੰਨਦੇ ਹਨ, ਅੱਤਵਾਦੀ ਗਰਦਾਨੇ ਗਏ ਹਨ। ਸਾਨੂੰ ਫ਼ੈੱਡਰਲ ਸਰਕਾਰ ਕੋਲੋਂ ਇਸ ਦੇ ਬਾਰੇ ਪੂਰੀ ਵਿਆਖਿਆ ਸਹਿਤ ਜਾਣਕਾਰੀ ਚਾਹੀਦੀ ਹੈ ਅਤੇ ਜੇਕਰ ਸਰਕਾਰ ਵੱਲੋਂ ਲੋੜੀਂਦੀ ਜਾਣਕਾਰੀ ਨਹੀਂ ਦਿੱਤੀ ਜਾਂਦੀ ਤਾਂ ਉਹ ਇਸ ਰਿਪੋਰਟ ਵਿੱਚੋਂ ਸ਼ਬਦ ਸਿੱਖ ਕਮਿਊਨਿਟੀ ਨੂੰ ਹਟਾਉਣ ਲਈ ਤੁਰਤ ਕਾਰਵਾਈ ਕਰੇ। ਗੁਰਰਤਨ ਸਿੰਘ ਨੇ ਇਹ ਵੀ ਕਿਹਾ ਫ਼ੈੱਡਰਲ ਸਰਕਾਰ ਓਨਟਾਰੀਓ ਦੀ ਸਿੱਖ ਕਮਿਊਨਿਟੀ ਕੋਲੋਂ ਇਸ ਦੇ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਕੇਵਲ ਸਿੱਖ ਕਮਿਊਨਿਟੀ ਬਾਰੇ ਹੀ ਨਹੀਂ, ਸਗੋਂ ਸਮੁੱਚੀਆਂ ਘੱਟ-ਗਿਣਤੀਆਂ ਅਤੇ ਉਨ੍ਹਾਂ ਦੇ ਹੱਕਾਂ ਦੀ ਰਾਖੀ ਲਈ ਜ਼ਰੂਰੀ ਹੈ। ਜਦੋਂ ਸਰਕਾਰ ਕਿਸੇ ਸਾਰੀ ਕਮਿਊਨਿਟੀ ਨੂੰ ਹੀ ਬਗ਼ੈਰ ਕਿਸੇ ਸਬੂਤ ਤੌਂ ਖ਼ਤਰਾ ਜਾਂ ਧਮਕੀ ਸਮਝੀ ਜਾਵੇ ਤਾਂ ਇਹ ਉਨ੍ਹਾਂ ਵਿਅੱਕਤੀਆਂ ਲਈ ਨਸਲਵਾਦ ਅਤੇ ਮਨੁੱਖੀ ਭੇਦ-ਭਾਵ ਵਾਲਾ ਮਸਲਾ ਬਣ ਜਾਂਦਾ।
Home / ਜੀ.ਟੀ.ਏ. ਨਿਊਜ਼ / ਐੱਮ.ਪੀ.ਪੀ. ਗੁਰਰਤਨ ਸਿੰਘ ਨੇ ‘ਪਬਲਿਕ ਸੇਫ਼ਟੀ ਰਿਪੋਰਟ’ ਵਿਚ ਸਿੱਖਾਂ ਨੂੰ ‘ਅੱਤਵਾਦੀ’ ਕਹਿਣ ਦਾ ਮੁੱਦਾ ਓਨਟਾਰੀਓ ਅਸੈਂਬਲੀ ਵਿਚ ਉਠਾਇਆ
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …