ਟੋਰਾਂਟੋ/ਬਿਊਰੋ ਨਿਊਜ਼ : ਹਾਈਵੇਅ 407 ਉੱਤੇ ਇੱਕ ਜਹਾਜ ਨੂੰ ਬੁੱਧਵਾਰ ਸਵੇਰੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਸ ਘਟਨਾ ਵਿੱਚ ਕਿਸੇ ਦੇ ਵੀ ਜ਼ਖਮੀ ਹੋਣ ਦੀ ਜਾਣਕਾਰੀ ਨਹੀਂ ਮਿਲੀ ਹੈ।
ਸਵੇਰੇ 11:00 ਵਜੇ ਤੋਂ ਪਹਿਲਾਂ ਵੁੱਡਬਾਈਨ ਐਵਨਿਊ ਨੇੜੇ ਹਾਈਵੇਅ ਦੀਆਂ ਪੂਰਬ ਜਾਣ ਵਾਲੀਆਂ ਲੇਨਜ ਉੱਤੇ ਇਹ ਜਹਾਜ਼ ਉਤਰਿਆ। ਓਪੀਪੀ ਦੇ ਸਾਰਜੈਂਟ ਕੈਰੀ ਸਮਿਡਟ ਨੇ ਦੱਸਿਆ ਕਿ ਜਹਾਜ ਤਾਂ ਸੁਰੱਖਿਅਤ ਢੰਗ ਨਾਲ ਉਤਰ ਗਿਆ ਪਰ ਫਿਰ ਜਲਦ ਬਾਅਦ ਹੀ ਉਸ ਨੂੰ ਦਿੱਕਤਾਂ ਸ਼ੁਰੂ ਹੋ ਗਈਆਂ। ਇੰਜਣ ਵਿੱਚ ਗੜਬੜ ਹੋਣ ਕਾਰਨ ਉਸ ਨੂੰ ਪਿੱਛੇ ਬਟਨਵਿੱਲ ਵੀ ਨਹੀਂ ਸੀ ਲਿਜਾਇਆ ਜਾ ਸਕਦਾ। ਇੱਕ ਤਾਂ ਦੂਰੀ ਬਹੁਤ ਸੀ ਤੇ ਰਾਹ ਵਿੱਚ ਕਈ ਬਿਲਡਿੰਗਾਂ ਵੀ ਮੌਜੂਦ ਸਨ। ਜਹਾਜ਼ ਨੂੰ ਖੜ੍ਹਾ ਕਰਨ ਲਈ ਹਾਈਵੇਅ 407 ਉੱਤੇ ਹੀ ਕਿਸੇ ਠੀਕ ਲੋਕੇਸਨ ਦੀ ਭਾਲ ਵੀ ਕੀਤੀ ਗਈ। ਪਬਲਿਕ ਏਵੀਏਸ਼ਨ ਰਿਕਾਰਡਜ ਵੱਲੋਂ ਇਸ ਪਲੇਨ ਦੀ ਪਛਾਣ ਟੋਰਾਂਟੋ ਵਿੱਚ ਕੈਰੇਬੀਅਨ ਫਲਾਇੰਗ ਕਲੱਬ ਦੇ ਨਾਂ ਰਜਿਸਟਰ ਪਾਈਪਰ ਪੀਏ-28 ਵਜੋਂ ਹੋਈ।
ਹਾਈਵੇਅ 407 ਉੱਤੇ ਜਹਾਜ਼ ਨੇ ਕੀਤੀ ਐਮਰਜੈਂਸੀ ਲੈਂਡਿੰਗ
RELATED ARTICLES

