Breaking News
Home / ਜੀ.ਟੀ.ਏ. ਨਿਊਜ਼ / ਲੰਡਨ ਤੋਂ ਟੋਰਾਂਟੋ ਆ ਰਹੀ ਫਲਾਈਟ ਦਾ ਪੈਸੈਂਜਰ ਨੇ ਦਰਵਾਜ਼ਾ ਖੋਲ੍ਹਣ ਦੀ ਕੀਤੀ ਕੋਸ਼ਿਸ਼

ਲੰਡਨ ਤੋਂ ਟੋਰਾਂਟੋ ਆ ਰਹੀ ਫਲਾਈਟ ਦਾ ਪੈਸੈਂਜਰ ਨੇ ਦਰਵਾਜ਼ਾ ਖੋਲ੍ਹਣ ਦੀ ਕੀਤੀ ਕੋਸ਼ਿਸ਼

ਟੋਰਾਂਟੋ/ਬਿਊਰੋ ਨਿਊਜ਼ : ਇੰਗਲੈਂਡ ਤੋਂ ਟੋਰਾਂਟੋ ਆ ਰਹੀ ਫਲਾਈਟ ਦਾ ਐਮਰਜੈਂਸੀ ਡੋਰ ਖੋਲ੍ਹਣ ਦੀ ਕੋਸ਼ਿਸ਼ ਕਰਨ ਵਾਲੇ ਪੈਸੈਂਜਰ ਨੂੰ ਮਸ੍ਹਾਂ ਰੋਕਿਆ ਗਿਆ।
ਇੱਕ ਪੈਸੈਂਜਰ ਨੇ ਦੱਸਿਆ ਕਿ ਐਤਵਾਰ ਦੁਪਹਿਰ ਨੂੰ ਜਦੋਂ ਲੰਡਨ, ਇੰਗਲੈਂਡ ਤੋਂ ਏਅਰ ਕੈਨੇਡਾ ਦੀ ਫਲਾਈਟ ਨੇ ਟੋਰਾਂਟੋ ਜਾਣ ਲਈ ਉਡਾਨ ਭਰੀ ਤਾਂ ਉਸ ਦੇ ਨਾਲ ਦੇ ਇੱਕ ਯਾਤਰੀ ਨੇ ਅਜੀਬ ਵਿਵਹਾਰ ਕਰਨਾ ਸੁਰੂ ਕਰ ਦਿੱਤਾ। ਸਾਰੀ ਉਡਾਨ ਵਿੱਚ ਹੀ ਉਸ ਪੈਸੈਂਜਰ ਦਾ ਵਿਵਹਾਰ ਅਜੀਬ ਰਿਹਾ ਤੇ ਜਦੋਂ ਜਹਾਜ਼ ਐਟਲਾਂਟਿਕ ਦੇ ਉੱਪਰੋਂ ਉਡਾਨ ਭਰ ਰਿਹਾ ਸੀ ਤਾਂ ਇਹ ਪੈਸੈਂਜਰ ਐਮਰਜੈਂਸੀ ਡੋਰ ਖੋਲ੍ਹਣ ਲਈ ਚਲਾ ਗਿਆ। ਹਰ ਕਿਸੇ ਨੂੰ ਸ਼ਾਂਤ ਰੱਖਣ ਲਈ ਪਾਇਲਟ ਤੇ ਸਟਾਫ ਨੇ ਸੱਭ ਨੂੰ ਆਪਣੀਆਂ ਸੀਟਾਂ ਉੱਤੇ ਬੈਠੇ ਰਹਿਣ ਲਈ ਆਖਿਆ।
ਏਅਰ ਕੈਨੇਡਾ ਦੇ ਬੁਲਾਰੇ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਲੰਡਨ ਹੀਥਰੋ ਏਅਰਪੋਰਟ ਤੋਂ ਟੋਰਾਂਟੋ ਆਉਣ ਵਾਲੇ ਜਹਾਜ਼ ਵਿੱਚ ਇੱਕ ਪੈਸੈਂਜਰ ਵੱਲੋਂ ਪਰੇਸ਼ਾਨ ਕੀਤਾ ਗਿਆ ਪਰ ਉਨ੍ਹਾਂ ਹੋਰ ਵੇਰਵੇ ਨਹੀਂ ਦਿੱਤੇ। ਜਹਾਜ਼ ਆਪਣੇ ਨਿਰਧਾਰਤ ਸਮੇਂ ਉੱਤੇ ਟੋਰਾਂਟੋ ਪਹੁੰਚਿਆ। ਬਾਅਦ ਵਿੱਚ ਕਾਂਸਟੇਬਲ ਟਾਇਲਰ ਬੈੱਲ ਮਰੇਨਾ ਨੇ ਆਖਿਆ ਕਿ ਪੈਸੈਂਜਰ ਇੱਕ ਬਜੁਰਗ ਵਿਅਕਤੀ ਸੀ ਤੇ ਉਹ ਥੋੜ੍ਹਾ ਬੌਂਦਲਾ ਗਿਆ ਸੀ। ਉਸ ਦੀ ਹਰਕਤ ਜਾਣਬੁੱਝ ਕੇ ਕੀਤੀ ਹੋਈ ਨਹੀਂ ਸੀ। ਕਿਸੇ ਤਰ੍ਹਾਂ ਦੇ ਮੁਜਰਮਾਨਾ ਚਾਰਜਿਜ਼ ਨਹੀਂ ਲਾਏ ਗਏ ਹਨ।

Check Also

ਅਲਬਰਟਾ ਵਿਚ ਕੋਵਿਡ-19 ਦੇ ਕੇਸਾਂ ‘ਚ ਹੋਇਆ ਵਾਧਾ

ਕਰੋਨਾ ਵਾਇਰਸ ਦੇ ਕੇਸਾਂ ਨਾਲ ਜੂਝ ਰਹੇ ਹਸਪਤਾਲ ਐਡਮਿੰਟਨ/ਬਿਊਰੋ ਨਿਊਜ਼ : ਕੋਵਿਡ -19 ਦੇ ਅੰਕੜਿਆਂ …