Breaking News
Home / ਜੀ.ਟੀ.ਏ. ਨਿਊਜ਼ / ਕੈਨੇਡਾ ਦੇ ਇਤਿਹਾਸ ‘ਚ ਪਹਿਲੀ ਵਾਰ 36 ਮਿਲੀਅਨ ਤੋਂ ਟੱਪੀ ਆਬਾਦੀ

ਕੈਨੇਡਾ ਦੇ ਇਤਿਹਾਸ ‘ਚ ਪਹਿਲੀ ਵਾਰ 36 ਮਿਲੀਅਨ ਤੋਂ ਟੱਪੀ ਆਬਾਦੀ

Canada copy copyਓਟਵਾ/ਬਿਊਰੋ ਨਿਊਜ਼ : ਕੈਨੇਡਾ ਦੇ ਇਤਿਹਾਸ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਇਥੇ ਦੀ ਆਬਾਦੀ 36 ਮਿਲੀਅਨ ਦਾ ਅੰਕੜਾ ਵੀ ਪਾਰ ਕਰ ਗਈ। ਸਟੈਟੇਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਕੈਨੇਡਾ ਦੀ ਅਬਾਦੀ 36 ਮਿਲੀਅਨ ਦਾ ਅੰਕੜਾ ਟੱਪ ਚੁੱਕੀ ਹੈ। ਅਜਿਹਾ ਪਹਿਲੀ ਵਾਰੀ ਹੋਇਆ ਹੈ। ਏਜੰਸੀ ਦੇ ਅੰਦਾਜ਼ੇ ਮੁਤਾਬਕ ਪਹਿਲੀ ਜਨਵਰੀ ਤੱਕ ਕੈਨੇਡਾ ਦੀ ਅਬਾਦੀ 36,048,500 ਸੀ। ਇਹ ਅੰਕੜਾ ਪਹਿਲੀ ਅਕਤੂਬਰ, 2015 ਨਾਲੋਂ 62,800 ਵੱਧ ਸੀ। 2014 ਵਿੱਚ 1.04 ਫੀ ਸਦੀ ਦੇ ਮੁਕਾਬਲੇ 2015 ਵਿੱਚ ਅਬਾਦੀ ਦੀ ਦਰ ਵਿੱਚ 0.95 ਫੀ ਸਦੀ ਦੇ ਹਿਸਾਬ ਨਾਲ ਮਾਮੂਲੀ ਕਮੀ ਆਈ। ਮੁੱਢਲੇ ਅੰਦਾਜ਼ੇ ਮੁਤਾਬਕ 67,900 ਮੌਤਾਂ ਦੇ ਮੁਕਾਬਲੇ 95,300 ਬੱਚਿਆਂ ਦੇ ਜਨਮ ਕਾਰਨ ਚੌਥੀ ਤਿਮਾਹੀ ਵਿੱਚ ਇਹ ਵਾਧਾ ਵੇਖਣ ਨੂੰ ਮਿਲਿਆ।ਇੰਟਰਨੈਸ਼ਨਲ ਮਾਈਗ੍ਰੇਸ਼ਨ ਵਿੱਚ ਸਾਲ 2014 ਦੇ 35,400 ਦੇ ਮੁਕਾਬਲੇ 600 ਦਾ ਵਾਧਾ ਦਰਜ ਕੀਤਾ ਗਿਆ। ਯੂਕੌਨ ਨੂੰ ਛੱਡ ਕੇ ਸਾਰੇ ਪ੍ਰੋਵਿੰਸਾਂ ਤੇ ਟੈਰੇਟਰੀਜ਼ ਵਿੱਚ ਅਬਾਦੀ ਦਾ ਵਿਕਾਸ ਤਸੱਲੀਬਖਸ਼ ਰਿਹਾ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …