ਡਰਾਈਵਰ ਸੁਖਵਿੰਦਰ ਦੋ ਦੋਸ਼ਾਂ ‘ਚੋਂ ਬਰੀ
ਖਤਰਨਾਕ ਢੰਗ ਨਾਲ ਗੱਡੀ ਚਲਾਉਣ ਸਮੇਤ ਪੰਜ ਚਾਰਜ ਅਜੇ ਵੀ ਹਨ ਕਾਇਮ
ਟੋਰਾਂਟੋ/ਬਿਊਰੋ ਨਿਊਜ਼ : ਸਕਾਈਵੇਅ ਪੁਲ ਵਿਚ ਟਰੱਕ ਮਾਰਨ ਦੇ ਦੋਸ਼ਾਂ ‘ਚ ਫਸੇ ਪੰਜਾਬੀ ਟਰੱਕ ਡਰਾਈਵਰ ਸੁਖਵਿੰਦਰ ਸਿੰਘ ਨੂੰ ਅਦਾਲਤ ਨੇ ਦੋ ਦੋਸ਼ਾਂ ‘ਚੋਂ ਬਰੀ ਕਰ ਦਿੱਤਾ ਹੈ ਜਦਕਿ ਖਤਰਨਾਕ ਢੰਗ ਨਾਲ ਗੱਡੀ ਚਲਾਉਣ ਸਮੇਤ 5 ਚਾਰਜਾਂ ਦਾ ਉਸ ਨੂੰ ਅਜੇ ਸਾਹਮਣਾ ਕਰਨਾ ਪਵੇਗਾ।
ਬਰੈਂਪਟਨ ਦੇ ਟਰੱਕ ਡਰਾਈਵਰ ਸੁਖਵਿੰਦਰ ‘ਤੇ ਇਹ ਚਾਰਜਿਜ਼ ਬਰਲਿੰਗਟਨ ਸਕਾਈਵੇਅ ਪੁਲ ‘ਤੇ ਗੱਡੀ ਟਕਰਾਉਣ ਤੋਂ ਬਾਅਦ ਲਗਾਏ ਗਏ ਸਨ।
ਸੁਖਵਿੰਦਰ ਸਿੰਘ ਨਾ ਦੇ ਇਸ 36 ਸਾਲਾ ਡਰਾਈਵਰ ਨਾਲ ਇਹ ਹਾਦਸਾ 31 ਜੁਲਾਈ 2014 ਨੂੰ ਵਾਪਰਿਆ ਸੀ। ਇਸ ਹਾਦਸੇ ਤੋਂ ਬਾਅਦ ਕਈ ਦਿਨਾਂ ਤੱਕ ਟੋਰਾਂਟੋ ਬਾਉਂਡ ਲੇਨਾ ਬੰਦ ਰਹੀਆਂ ਸਨ।
ਜ਼ਿਕਰਯੋਗ ਹੈ ਕਿ ਇਸ ਘਟਨਾ ਤੋਂ ਬਾਅਦ ਪੁਲੀਸ ਵੱਲੋਂ ਸੁਖਵਿੰਦਰ ਦਾ ਬਰੈੱਥ-ਟੈਸਟ ਲਿਆ ਗਿਆ ਸੀ, ਜਿਸ ਵਿਚ ਖੂਨ ਵਿਚ ਮੌਜੂਦ ਸ਼ਰਾਬ ਦੀ ਮਾਤਰਾ ਨਿਰਧਾਰਿਤ ਮਾਤਰਾ ਨਾਲੋਂ ਤਿੰਨ ਗੁਣਾ ਦਰਸਾਈ ਗਈ ਸੀ। ਪਰ ਅਦਾਲਤ ਵੱਲੋਂ ਇਸ ਸਬੂਤ ਨੂੰ ਇਸ ਕਰਕੇ ਗ਼ੈਰ ਵਾਜਬ ਕਰਾਰ ਦੇ ਦਿੱਤਾ ਗਿਆ ਕਿਉਂਕਿ ਇਹ ਟੈਸਟ ਹਾਦਸੇ ਤੋਂ ਲੰਮਾਂ ਸਮਾਂ ਬਾਅਦ ਲਿਆ ਗਿਆ ਸੀ। ਜਦੋਂਕਿ ਨਿਰਧਾਰਤ ਨਿਯਮਾਂ ਅਨੁਸਾਰ ਤਿੰਨ ਘੰਟੇ ਦੇ ਅੰਦਰ-ਅੰਦਰ ਇਹ ਟੈਸਟ ਲੈਣਾ ਹੁੰਦਾ ਹੈ।
ਇਸ ਹਾਦਸੇ ਤੋਂ ਬਾਅਦ ਪੁਲ ‘ਤੇ ਹੋਏ ਨੁਕਸਾਨ ਨੂੰ ਪੂਰਨ ਵਿਚ ਕੁਲ ਚਾਰ ਦਿਨਾਂ ਦਾ ਸਮਾਂ ਲੱਗਿਆ ਸੀ, ਜਿਸ ਵਿਚ ਇਕ ਮਿਲੀਅਨ ਡਾਲਰ ਦਾ ਖਰਚ ਵੀ ਆਇਆ ਸੀ। ਬੁੱਧਵਾਰ ਨੂੰ ਹੈਮਿਲਟਨ ਕੋਰਟ ਵਿਖੇ ਹੋਈ ਸੁਣਵਾਈ ਦੌਰਾਨ ਜੱਜ ਵੱਲੋਂ ਡਰਾਈਵਰ ਸੁਖਵਿੰਦਰ ਰਾਏ ਨੂੰ ਲਾਪਰਵਾਹੀ ਨਾਲ ਗੱਡੀ ਚਲਾਉਣ ਅਤੇ ਨਿਰਧਾਰਿਤ ਮਾਤਰਾ ਨਾਲੋਂ ਵਧੇਰੇ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਹੁਣ ਸੁਖਵਿੰਦਰ ‘ਤੇ ਖਤਰਨਾਕ ਢੰਗ ਨਾਲ ਗੱਡੀ ਚਲਾਉਣ ਅਤੇ ਆਪਣੀ ਜਾਨ ਨੂੰ ਜੋਖਮ ਵਿਚ ਪਾਉਣ ਨਾਲ ਸਬੰਧਤ ਪੰਜ ਚਾਰਜਿਜ਼ ਦਰਜ ਹਨ। ਜਦਕਿ ਉਕਤ ਪੰਜਾਬੀ ਡਰਾਈਵਰ ਆਪਣੇ ‘ਤੇ ਲੱਗੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦੇ ਰਿਹਾ ਹੈ।
Check Also
ਸੜਕੀ ਪ੍ਰਾਜੈਕਟ ਦੇ ਮਾਮਲੇ ਵਿਚ ਸੀਐਮ ਮਾਨ ਨੇ ਕਿਸਾਨਾਂ ਨੂੰ ਸੱਦਿਆਂ
ਰਾਜਪਾਲ ਨੇ ਕੇਂਦਰੀ ਪ੍ਰਾਜੈਕਟਾਂ ਨੂੰ ਲੈ ਕੇ ਉਚ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਚੰਡੀਗੜ੍ਹ/ਬਿਊਰੋ ਨਿਊਜ਼ : …