16.8 C
Toronto
Sunday, September 28, 2025
spot_img
HomeUncategorizedਨੋਟਬੰਦੀ ਦੇ 14 ਮਹੀਨਿਆਂ ਬਾਅਦ ਕਾਨਪੁਰ 'ਚ 96 ਕਰੋੜ ਰੁਪਏ ਦੇ ਪੁਰਾਣੇ...

ਨੋਟਬੰਦੀ ਦੇ 14 ਮਹੀਨਿਆਂ ਬਾਅਦ ਕਾਨਪੁਰ ‘ਚ 96 ਕਰੋੜ ਰੁਪਏ ਦੇ ਪੁਰਾਣੇ ਨੋਟ ਬਰਾਮਦ

10 ਵਿਅਕਤੀਆਂ ਦੀ ਹੋਈ ਗ੍ਰਿਫਤਾਰੀ
ਕਾਨਪੁਰ/ਬਿਊਰੋ ਨਿਊਜ਼ : ਐਨ.ਏ.ਆਈ. ਤੇ ਉੱਤਰ ਪ੍ਰਦੇਸ਼ ਪੁਲਿਸ ਨੇ ਸਾਂਝੇ ਰੂਪ ਵਿੱਚ ਛਾਪੇਮਾਰੀ ਦੌਰਾਨ 96 ਕਰੋੜ 62 ਲੱਖ ਦੀ ਕੀਮਤ ਦੇ ਪੁਰਾਣੇ ਨੋਟ ਬਰਾਮਦ ਕੀਤੇ ਹਨ। ਪੁਲਿਸ ਨੇ ਇਸ ਮਾਮਲੇ ਵਿੱਚ ਹੁਣ ਤੱਕ 10 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਦੇ ਤਾਰ ਦਿੱਲੀ, ਮੁੰਬਈ, ਹੈਦਰਾਬਾਦ ਸਮੇਤ ਵਿਦੇਸ਼ਾਂ ਨਾਲ ਵੀ ਜੁੜੇ ਰਹੇ ਹਨ। ਪੁਲਿਸ ਨੇ ਇਸ ਗੱਲ ਦਾ ਵੀ ਪਰਦਾਫਾਸ਼ ਕੀਤਾ ਹੈ ਕਿ ਨੋਟਬੰਦੀ ਤੋਂ ਇੱਕ ਸਾਲ ਬਾਅਦ ਵੀ ਪੁਰਾਣੇ ਨੋਟਾਂ ਨੂੰ ਗ਼ੈਰ ਕਾਨੂੰਨੀ ਤਰੀਕੇ ਨਾਲ ਬਦਲਣ ਵਾਲੇ ਗੈਂਗ ਸਰਗਰਮ ਹਨ।
ਇਸ ਮਾਮਲੇ ਵਿੱਚ ਹੈਦਰਾਬਾਦ ਦੇ ਕੋਟੇਸ਼ਵਰ ਰਾਵ, ਕਾਨਪੁਰ ਦੇ ਬਿਲਡਰ ਤੇ ਕੱਪੜਾ ਵਪਾਰੀ ਆਨੰਦ ਖੱਤਰੀ ਤੇ ਸੰਤੋਸ਼ ਯਾਦਵ, ਵਾਰਾਣਸੀ ਦੇ ਰੇਲ ਵਿਭਾਗ ਦੇ ਇੰਜਨੀਅਰ ਸੰਜੇ ਰਾਏ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਹ ਵੀ ਦੱਸਿਆ ਕਿ ਗ੍ਰਿਫਤਾਰ ਕੀਤੇ ਇਕ ਵਿਅਕਤੀ ਦਾ ਰਿਸ਼ਤੇਦਾਰ ਰਿਜ਼ਰਵ ਬੈਂਕ ਵਿੱਚ ਕੰਮ ਕਰਦਾ ਹੈ।

RELATED ARTICLES

POPULAR POSTS