ਝੰਡਾ ਲਹਿਰਾਉਣ ਅਤੇ ਉਤਾਰਨ ਦਾ ਆਯੋਜਨ ਹੀ ਹੋਵੇਗਾ
ਨਵੀਂ ਦਿੱਲੀ, ਬਿਊਰੋ ਨਿਊਜ਼
ਆਉਂਦੀ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਅਟਾਰੀ ਬਾਰਡਰ ‘ਤੇ ਸੰਯੁਕਤ ਜਾਂ ਤਾਲਮੇਲ ਪਰੇਡ ਆਯੋਜਿਤ ਨਹੀਂ ਹੋਵੇਗੀ। ਪਹਿਲਾਂ ਪਾਕਿਸਤਾਨ ਤੇ ਭਾਰਤ ਆਮ ਤੌਰ ‘ਤੇ ਸਾਂਝੀ ਪਰੇਡ ਕਰਦੇ ਸਨ। ਜਿਸ ਦਾ ਦਰਸ਼ਕ ਦੋਵੇਂ ਪਾਸਿਆਂ ਤੋਂ ਆਨੰਦ ਮਾਣਦੇ ਰਹੇ। ਕਰੋਨਾ ਵਾਇਰਸ ਦੇ ਮੱਦੇਨਜ਼ਰ ਇਸ ਵਾਰ ਹਰ ਕੌਮੀ ਅਤੇ ਧਾਰਮਿਕ ਤਿਉਹਾਰ ਪਾਬੰਦੀਆਂ ਨਾਲ ਹੀ ਮਨਾਇਆ ਗਿਆ ਹੈ। ਬੀਐਸਐਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਭਾਰਤ ਵਲੋਂ ਰੋਜ਼ਾਨਾ ਵਾਂਗ ਝੰਡਾ ਲਹਿਰਾਉਣ ਅਤੇ ਉਤਾਰਨ ਦਾ ਆਯੋਜਨ ਕੀਤਾ ਜਾਵੇਗਾ। ਧਿਆਨ ਰਹੇ ਕਿ ਹਰ ਸਾਲ 26 ਜਨਵਰੀ ਵਾਲੇ ਦਿਨ ਬੀਐਸਐਫ ਦੇ ਜਵਾਨਾਂ ਵਲੋਂ ਵਾਘਾ ਅਟਾਰੀ ਬਾਰਡਰ ‘ਤੇ ਰੀਟਰੀਟ ਸਮਾਰੋਹ ਦਾ ਆਯੋਜਨ ਕੀਤਾ ਜਾਂਦਾ ਹੈ, ਪਰ ਇਸ ਸਾਲ ਕਰੋਨਾ ਵਾਇਰਸ ਕਰਕੇ ਇਸ ਸਮਾਰੋਹ ਦਾ ਆਯੋਜਨ ਨਹੀਂ ਕੀਤਾ ਜਾਵੇਗਾ।
Check Also
ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ
ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …