ਹੜ੍ਹਾਂ ਦਾ ਆਉਣਾ ਕੈਨੇਡਾ ਲਈ ਸੱਭ ਤੋਂ ਮਹਿੰਗੀ ਅਤੇ ਆਮ ਨੁਕਸਾਨ ਕਰਨ ਵਾਲੀ ਕੁਦਰਤੀ ਕਰੋਪੀ
ਬਰੈਂਪਟਨ/ਬਿਊਰੋ ਨਿਊਜ਼ :: ਬਰੈਂਪਟਨ ਨੌਰਥ ਤੋਂ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਨੇ ਕਿਹਾ ਕਿ ਕੈਨੇਡਾ ਦੀ ਫ਼ੈੱਡਰਲ ਸਰਕਾਰ ਬਰੈਂਪਟਨ ਦੇ ਰਿਵਰ-ਵਾਕ ਫ਼ਲੱਡ ਪ੍ਰੋਟੈੱਕਸ਼ਨ ਪ੍ਰਾਜੈੱਕਟ ਲਈ ਹੋਰ ਫ਼ੰਡਿੰਗ ਮੁਹੱਈਆ ਕਰ ਰਹੀ ਹੈ।
ਹੜ੍ਹਾਂ ਦਾ ਆਉਣਾ ਕੈਨੇਡਾ ਲਈ ਸੱਭ ਤੋਂ ਮਹਿੰਗੀ ਅਤੇ ਆਮ ਨੁਕਸਾਨ ਕਰਨ ਵਾਲੀ ਕੁਦਰਤੀ ਕਰੋਪੀ ਹੈ। ਬਰੈਂਪਟਨ ਦੀ ਇਸ ਔਕੜ ਨੂੰ ਮਹਿਸੂਸ ਕਰਦਿਆਂ ਹੋਇਆਂ ਪਬਲਿਕ ਸੇਫ਼ਟੀ ਅਤੇ ਐਮਰਜੈਂਸੀ ਤਿਆਰੀ ਮੰਤਰੀ ਮਾਣਯੋਗ ਰੈਲਫ਼ ਗੁੱਡਲੇ ਨੇ ਕੈਨੇਡਾ ਦੇ ਪਬਲਿਕ ਸੇਫ਼ਟੀ ਨੈਸ਼ਨਲ ਡਿਜ਼ਾਸਟਰ ਮਿਟੀਗੇਸ਼ਨ ਪ੍ਰੋਗਰਾਮ ਅਧੀਨ ਬਰੈਂਪਟਨ ਨੂੰ ਈਟੋਬੀਕੋ ਕਰੀਕ ਦੇ ਬਰੈਂਪਟਨ ਡਾਊਨ ਟਾਊਨ ਵੱਲ ਵਹਿਣ ਦੇ ਹੜ੍ਹਾਂ ਤੋਂ ਬਚਾਅ ਦੀ ਯੋਜਨਾ ਲਈ 1.5 ਮਿਲੀਅਨ ਡਾਲਰ ਦੀ ਰਾਸ਼ੀ ਦੇਣ ਦੀ ਵਚਨਬੱਧਤਾ ਪ੍ਰਗਟਾਈ ਹੈ। ਇਹ ਰਾਸ਼ੀ ਇਸ ਤੋਂ ਪਹਿਲਾਂ ਕੈਨੇਡਾ ਦੇ ਇਨਫ਼ਰਾਸਟਰੱਕਚਰ ਕਲੀਨ ਵਾਟਰ ਵੇਸਟ ਵਾਟਰ ਫ਼ੰਡ ਰਾਹੀਂ ਮਿਲਣ ਵਾਲੀ ਰਕਮ 300,000 ਡਾਲਰ ਤੋਂ ਵੱਖਰੀ ਹੈ। ਇਸ ਤਰ੍ਹਾਂ ਇਹ ਦੋਵੇਂ ਰਾਸ਼ੀਆਂ ਮਿਲ ਕੇ ਬਰੈਂਪਟਨ ਲਈ ਅਜਿਹੀ ਵਾਤਾਵਰਣ ਪਹੁੰਚ ਦੀ ਵਿਵਸਥਾ ਕਰਨਗੀਆਂ ਜਿਸ ਨਾਲ ਇਸ ਸ਼ਹਿਰ ਵਿੱਚੋਂ ਹੜ੍ਹਾਂ ਦਾ ਖ਼ਤਰਾ ਦੂਰ ਹੋ ਜਾਏਗਾ।
ਇਸ ਬਾਰੇ ਆਪਣਾ ਪ੍ਰਤੀਕਰਮ ਦੱਸਦਿਆਂ ਹੋਇਆਂ ਐੱਮ.ਪੀ. ਰੂਬੀ ਸਹੋਤਾ ਨੇ ਕਿਹਾ, ”ਹੜ੍ਹਾਂ ਵਰਗੀਆਂ ਕੁਦਰਤੀ ਕਰੋਪੀਆਂ ਬੜੀਆਂ ਹੀ ਆਮ, ਬੇਹੱਦ ਨੁਕਸਾਨਦਾਇਕ ਅਤੇ ਮਹਿੰਗੀਆਂ ਬਣਦੀਆਂ ਜਾ ਰਹੀਆਂ ਹਨ। ਇਹ ਖ਼ਤਰਾ ਕੇਵਲ ਸਾਡੇ ਸ਼ਹਿਰ ਨੂੰ ਹੀ ਨਹੀਂ ਹੈ, ਬਲਕਿ ਇਹ ਸਾਡੀ ਆਰਥਿਕ ਸਥਿਰਤਾ ਨੂੰ ਵੀ ਹੈ। ਇਸ ਪੂੰਜੀ ਨਿਵੇਸ਼ ਨਾਲ ਕੈਨੇਡਾ ਦੀ ਸਰਕਾਰ ਬਰੈਂਪਟਨ ਨੂੰ ਈਟੋਬੀਕੋ ਕਰੀਕ ਵਿਚ ਆਉਣ ਵਾਲੇ ਹੜ੍ਹਾਂ ਤੋਂ ਬਚਾ ਕੇ ਇਸ ਨੂੰ ਸੁਰੱਖ਼ਿਅਤ ਕਰਨਾ ਚਾਹੁੰਦੀ ਹੈ।”
Check Also
ਭਾਰਤੀ ਸੰਵਿਧਾਨ ਦੀ 75ਵੀਂ ਵਰ੍ਹੇਗੰਢ
26 ਨਵੰਬਰ, 1949 ਨੂੰ ਭਾਰਤ ਦਾ ਸੰਵਿਧਾਨ ਮੁਕੰਮਲ ਹੋਇਆ ਸੀ ਤੇ ਇਸ ਤਰ੍ਹਾਂ ਇਸ ਨੇ …