ਟੋਰਾਂਟੋ/ਸਤਪਾਲ ਸਿੰਘ ਜੌਹਲ, ਹਰਜੀਤ ਸਿੰਘ ਬਾਜਵਾ
ਪੰਜਾਬੀ ਸੱਭਿਆਚਾਰ ਨੂੰ ਵਿਦੇਸ਼ਾਂ ਵਿੱਚ ਪ੍ਰਫੁੱਲਤ ਕਰਨ ਵਾਲੀ ਸੰਸਥਾ ਨੱਚਦੀ ਜਵਾਨੀ ਦੇ ਸੰਚਾਲਕ ਇਕਬਾਲ ਸਿੰਘ ਵਿਰਕ ਅਤੇ ਕੁਲਵਿੰਦਰ ਕੌਰ ਵਿਰਕ ਵੱਲੋਂ ਆਪਣੀ ਵੱਡ-ਅਕਾਰੀ ਟੀਮ ਦੇ ਸਹਿਯੋਗ ਨਾਲ ਸਲਾਨਾਂ ਗਿੱਧੇ ਅਤੇ ਭੰਗੜੇ ਦੇ ਮੁਕਾਬਲੇ ‘ਬੇਟਲ ਆਫ ਦੀ ਬੈਸਟ’ ਬੈਨਰ ਹੇਠ ਬਰੈਂਪਟਨ ਦੇ ਰੋਜ਼ ਥੀਏਟਰ ਵਿੱਚ ਕਰਵਾਏ ਗਏ। ਬਹੁਤ ਹੀ ਛੋਟੀ ਉਮਰ ਦੇ ਬੱਚਿਆਂ ਤੋਂ ਲੈ ਕੇ ਨੌਜਵਾਨ ਮੁੰਡੇ ਕੁੜੀਆਂ ਦੇ ਗਿੱਧੇ, ਭੰਗੜੇ, ਡੀਲ-ਡੌਲ, ਚਾਲ-ਢਾਲ, ਪਹਿਰਾਵਾ, ਸਹਿਜ, ਸੋਹਜ, ਸੁੰਦਰਤਾ, ਪੇਸ਼ਕਾਰੀ ਅਤੇ ਚਿਹਰਿਆਂ ਦੇ ਹਾਵ-ਭਾਵ ਦੇ ਮੁਕਾਬਲੇ ਬੇਹੱਦ ਦਿਲਚਸਪ ਅਤੇ ਮਨਮੋਹਕ ਰਹੇ ਜਿਹਨਾਂ ਨੂੰ ਆਏ ਹੋਏ ਮਹਿਮਾਨਾਂ ਅਤੇ ਬੱਚਿਆਂ ਦੇ ਮਾਪਿਆਂ ਨੇ ਬੜੀ ਨੀਝ ਅਤੇ ਅਪਣੱਤ ਨਾਲ ਵੇਖਿਆ ਤੇ ਮਾਣਿਆ। ਇਸ ਮੌਕੇ ਇਕਬਾਲ ਸਿੰਘ ਵਿਰਕ ਨੇ ਆਖਿਆ ਕਿ ਇਹ ਸਿਰਫ ਮੁਕਾਬਲੇ ਨਹੀ ਸਗੋਂ ਨੱਚਦੀ ਜਵਾਨੀ ਵੱਲੋਂ ਬੱਚਿਆਂ ਅਤੇ ਨੌਜਵਾਨਾਂ ਵਿੱਚ ਆਤਮ ਵਿਸ਼ਵਾਸ਼ ਅਤੇ ਕੁਝ ਕਰਨ ਦੀ ਇੱਛਾ ਸ਼ਕਤੀ ਵੀ ਪੈਦਾ ਕੀਤੀ ਜਾਂਦੀ ਹੈ। ਇਸ ਸਮਾਗਮ ਦੌਰਾਨ ਕੁੜੀਆਂ ਅਤੇ ਮੁੰਡਿਆਂ ਦੀਆਂ 20 ਟੀਮਾਂ ਨੇ ਗਿੱਧੇ ਅਤੇ ਭੰਗੜੇ ਦੇ ਮੁਕਾਬਲਿਆਂ ਵਿੱਚ ਹਿੱਸਾ ਲਿਆ। ਜੱਜਾਂ ਵਿੱਚ ਸੈਂਡੀ ਗਿੱਲ, ਅਮਰਜੀਤ ਮਾਂਗਟ, ਅਮ੍ਰਿਤਪਾਲ ਗਰੇਵਾਲ, ਹਰਦੀਪ ਸਹੋਤਾ, ਹਰਪ੍ਰੀਤ ਗਿੱਲ ਅਤੇ ਸੁਖਪ੍ਰੀਤ ਭੋਗਲ ਨੇ ਜੇਤੂਆਂ ਦੀ ਨਿਸ਼ਾਨਦੇਹੀ ਕੀਤੀ।
ਹਰਮਨ ਗਰੇਵਾਲ, ਗਗਨਪ੍ਰੀਤ ਵਿਰਕ, ਪ੍ਰਭਬੀਰ ਮੰਡੇਰ, ਅਮਨਪ੍ਰੀਤ ਵੜੈਚ, ਸੁਖਪਾਲ ਬੱਲ ਅਤੇ ਗੁਰਮੁੱਖ ਸਿੰਘ ਸੱਗੂ ਦੀ ਦੇਖ ਰੇਖ ਹੇਠ ਹੋਏ। ਇਹਨਾਂ ਮੁਕਾਬਲਿਆਂ ਵਿੱਚ ਅਲਗੋਜ਼ਿਆਂ ‘ਤੇ ਬਚਨ ਸਿੰਘ ਢਿੱਲੋਂ ਅਤੇ ਬੁਗਚੂ ਤੇ ਦਰਸ਼ ਧਾਲੀਵਾਲ ਨੇ ਸਾਥ ਦਿੱਤਾ। ਨਵਜੋਤ ਕੌਰ ਵੱਲੋਂ ਤਿਆਰ ਕਰਵਾਈ ਟੀਮ ਟੌਹਰ ਪੰਜਾਬਣਾਂ ਦੀ, ਹਰਪ੍ਰੀਤ ਕੌਰ ਵੱਲੋਂ ਬੰਬੀਹਾ ਬੋਲੇ, ਹਰਜੋਤ ਸਿੰਘ ਵੱਲੋਂ ਪੰਜਾਬ ਦੀਆਂ ਰਾਣੀਆਂ ਅਤੇ ਵਿਰਸਾ, ਗਗਨ ਵਿਰਕ ਵੱਲੋਂ ਮੁਸਕਾਨ ਪੰਜਾਬ ਦੀ, ਅਵਨੀਤ ਧਾਲੀਵਾਲ ਵੱਲੋਂ ਗੱਜਦੇ ਸ਼ੇਰ ਜਵਾਨ, ਜਸਕਰਨ ਵੱਲੋਂ ਅਣਖ ਮੁਟਿਆਰਾਂ ਦੀ, ਕਰਨ ਬਰਾੜ ਵੱਲੋਂ ਨੱਚਦੇ ਸ਼ੇਰ ਜਵਾਨ, ਅਰਮਾਨ ਸਹੋਤਾ ਵੱਲੋਂ ਪੰਜਾਬੀ ਵਿਰਸਾ ਅਤੇ ਗੁਰਮੁੱਖ ਸੱਗੂ ਵੱਲੋਂ ਤਿਆਰ ਗੋਰ ਭੰਗੜਾ ਕਰਿਉ ਆਦਿ ਟੀਮਾਂ ਇਸ ਸਮਾਗਮ ਦੌਰਾਨ ਜੇਤੂ ਰਹੀਆਂ। ਜੇਤੂਆਂ ਨੂੰ ਟਰਾਫੀਆਂ ਅਤੇ ਮੈਡਲਾਂ ਨਾਲ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਮਹਿਮਾਨਾਂ ਦੇ ਮਨੋਰੰਜਨ ਲਈ ਕੁਝ ਵਿਸ਼ੇਸ਼ ਪੇਸ਼ਕਾਰੀਆਂ ਵੀ ਹੋਈਆਂ ਜਿਹਨਾਂ ਨੇ ਆਏ ਮਹਿਮਾਨਾਂ ਨੂੰ ਕੀਲ ਕੇ ਬਿਠਾਈ ਰੱਖਿਆ।
Check Also
ਕੈਨੇਡਾ ਦੇ ਪਹਿਲੇ ਗ੍ਰੰਥੀ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਦੇ ਸ਼ਹਾਦਤ ਦਿਹਾੜੇ ‘ਤੇ ਖੁਰਦਪੁਰ ਨਗਰ ਨਿਵਾਸੀਆਂ ਵੱਲੋਂ ਸਮਾਗਮ
ਸਰੀ : ਕੈਨੇਡਾ ਦੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪਹਿਲੇ ਗ੍ਰੰਥੀ, ਸਿੰਘ ਸਾਹਿਬ ਭਾਈ ਬਲਵੰਤ …