Breaking News
Home / ਦੁਨੀਆ / ਕਮਸ਼ੀਰ ਮਸਲੇ ‘ਤੇ ਵਿਚੋਲਗੀ ਦਾ ਫੈਸਲਾ ਮੋਦੀ ਦੇ ਹੱਥ : ਡੋਨਾਲਡ ਟਰੰਪ

ਕਮਸ਼ੀਰ ਮਸਲੇ ‘ਤੇ ਵਿਚੋਲਗੀ ਦਾ ਫੈਸਲਾ ਮੋਦੀ ਦੇ ਹੱਥ : ਡੋਨਾਲਡ ਟਰੰਪ

ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਬੋਲੇ ਇਸ ਮਾਮਲੇ ਬਾਰੇ ਸਿਰਫ ਪਾਕਿ ਨਾਲ ਹੋਵੇਗੀ ਗੱਲਬਾਤ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 10 ਦਿਨ ਬਾਅਦ ਫਿਰ ਕਸ਼ਮੀਰ ਮਾਮਲੇ ‘ਤੇ ਵਿਚੋਲਗੀ ਨੂੰ ਲੈ ਕੇ ਬਿਆਨ ਦਿੱਤਾ ਹੈ। ਟਰੰਪ ਨੇ ਕਿਹਾ ਕਿ ਵਿਚੋਲਗੀ ਦਾ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥ ‘ਚ ਹੈ। ਉਨ੍ਹਾਂ ਕਿਹਾ ਕਿ ਜੇਕਰ ਭਾਰਤ ਤੇ ਪਾਕਿ ਚਾਹੁਣਗੇ ਤਾਂ ਉਹ ਇਸ ਮਾਮਲੇ ‘ਤੇ ਜ਼ਰੂਰ ਗੱਲਬਾਤ ਕਰਨੀ ਚਾਹੁਣਗੇ। ਇਸਦੇ ਚੱਲਦਿਆਂ ਭਾਰਤ ਦੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਬੈਂਕਾਕ ਵਿਚ ਆਸੀਅਨ ਸੰਮੇਲਨ ਦੌਰਾਨ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨਾਲ ਗੱਲਬਾਤ ਕੀਤੀ ਹੈ। ਜੈਸ਼ੰਕਰ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਸਾਫ ਕਰ ਦਿੱਤਾ ਹੈ ਕਿ ਕਸ਼ਮੀਰ ‘ਤੇ ਕੋਈ ਵੀ ਚਰਚਾ ਸਿਰਫ ਪਾਕਿਸਤਾਨ ਨਾਲ ਹੀ ਹੋਵੇਗੀ ਅਤੇ ਕਿਸੇ ਵੀ ਤੀਜੀ ਧਿਰ ਦੀ ਜ਼ਰੂਰਤ ਨਹੀਂ ਹੋਵੇਗੀ।

Check Also

ਅੰਮ੍ਰਿਤਸਰ ਦੇ ਵਿਕਾਸ ਲਈ ਭਾਰਤੀ ਅਮਰੀਕੀਆਂ ਨੇ 10 ਕਰੋੜ ਡਾਲਰ ਦੇਣ ਦਾ ਐਲਾਨ ਕੀਤਾ

ਵਾਸ਼ਿੰਗਟਨ/ਬਿਊਰੋ ਨਿਊਜ਼ : ਪ੍ਰਮੁੱਖ ਭਾਰਤੀ ਅਮਰੀਕੀਆਂ ਦੇ ਸਮੂਹ ਨੇ ਅੰਮ੍ਰਿਤਸਰ ਦੇ ਸਮਾਜਿਕ-ਆਰਥਿਕ ਵਿਕਾਸ ਲਈ ‘ਸਟਾਰਟਅੱਪਸ’ …