
ਵਾਸ਼ਿੰਗਟਨ/ਬਿਊਰੋ ਨਿਊਜ਼
ਸੰਸਾਰ ਭਰ ਵਿਚ ਕਰੋਨਾ ਵਾਇਰਸ ਤੋਂ ਪੀੜਤ ਲੋਕਾਂ ਦੀ ਗਿਣਤੀ 91 ਲੱਖ ਨੂੰ ਵਧ ਗਈ ਹੈ, ਜੋ ਕਿ 90 ਲੱਖ 75 ਹਜ਼ਾਰ ਤੋਂ ਪਾਰ ਜਾ ਚੁੱਕੀ ਹੈ। ਦੁਨੀਆ ਭਰ ਵਿਚ ਕਰੋਨਾ ਕਾਰਨ ਹੁਣ ਤੱਕ 4 ਲੱਖ 71 ਹਜ਼ਾਰ ਤੋਂ ਜ਼ਿਆਦਾ ਲੋਕ ਜਾਨ ਗੁਆ ਚੁੱਕੇ ਹਨ ਅਤੇ 48 ਲੱਖ 56 ਹਜ਼ਾਰ ਤੋਂ ਜ਼ਿਆਦਾ ਸਿਹਤਯਾਬ ਵੀ ਹੋਏ ਹਨ। ਕਰੋਨਾ ਦੇ ਸਭ ਤੋਂ ਜ਼ਿਆਦਾ ਮਾਮਲੇ ਅਮਰੀਕਾ ਵਿਚ ਹਨ, ਉਸ ਤੋਂ ਬਾਅਦ ਬ੍ਰਾਜ਼ੀਲ, ਰੂਸ ਅਤੇ ਭਾਰਤ ਦਾ ਨੰਬਰ ਹੈ।