ਟੋਰਾਂਟੋ/ਹਰਜੀਤ ਸਿੰਘ ਬਾਜਵਾ : ਕੈਨੇਡਾ ਭਰ ਵਿੱਚ ਕਿਰਤ ਦਿਵਸ (ਲੇਬਰ ਡੇਅ), ਪੰਜਾਬੀਆਂ ਵੱਲੋਂ ਆਪਣੇ ਢੰਗ ਨਾਲ ਮਨਾਇਆ ਗਿਆ, ਗੁਰਮੇਲ ਸਿੰਘ ਸੱਗੂ ਦੀ ਦੇਖ-ਰੇਖ ਹੇਠ ਕਰਵਾਏ ਗਏ ਸਲਾਨਾਂ ਕਿਰਤੀਆਂ ਦੇ ਮੇਲੇ ਵਿੱਚ ਜਿੱਥੇ ਲੋਕਾਂ ਨੇ ਛੁੱਟੀ ਹੋਣ ਕਾਰਨ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਕੇ ਇਸ ਮੇਲੇ ਦੀ ਰੌਣਕ ਵਧਾਈ ਉੱਥੇ ਹੀ ਵ੍ਹਰਦੇ ਮੀਂਹ ਵਿੱਚ ਵੀ ਪੰਜਾਬੀ ਦੇ ਸਿਰਮੌਰ ਗਾਇਕ ਸੁਰਿੰਦਰ ਸ਼ਿੰਦਾ ਵੱਲੋਂ ਆਪਣੇ ਚਾਹੁਣ ਵਾਲਿਆਂ ਨੂੰ ਕੀਲ ਕੇ ਬਿਠਾਈ ਰੱਖਿਆ। ਕਿਰਤ ਦਿਵਸ ਮੌਕੇ ਕਰਵਾਏ ਗਏ ਇਸ ਸੱਭਿਆਚਾਰਕ ਮੇਲੇ ਦੌਰਾਨ ਸ਼ੁਰੂਆਤ ਵਿੱਚ ਭਾਵੇਂ ਮੌਸਮ ਸਾਫ ਸੀ ਪਰ ਜਿਉਂ-ਜਿਉਂ ਮੇਲਾ ਸਿਖਰ ਵੱਲ ਵੱਧਦਾ ਗਿਆ ਅਸਮਾਨ ਵਿੱਚ ਬੱਦਲ ਵੀ ਗਾੜ੍ਹਾ ਹੁੰਦਾ ਗਿਆ ਅਤੇ ਕੁਦਰਤੀ ਕੁਝ ਗਾਇਕਾਂ ਦੇ ਬਾਅਦ ਜਦੋਂ ਸੁਰਿੰਦਰ ਸ਼ਿੰਦਾ ਦੀ ਵਾਰੀ ਆਈ ਤਾਂ ਕਿਣਮਿਣ ਸ਼ੁਰੂ ਹੋ ਗਈ ਅਤੇ ਮੀਂਹ ਥੋੜਾ ਤੇਜ਼ ਹੋ ਗਿਆ ਅਤੇ ਨਾਲ ਦੀ ਨਾਲ ਹੀ ਸੁਰਿੰਦਰ ਸ਼ਿੰਦਾ ਦੇ ਚਾਹੁੰਣ ਵਾਲਿਆਂ ਨੇ ਸਟੇਜ ‘ਤੇ ਆ ਕੇ ਆਪਣੇ ਮਹਿਬੂਬ ਗਾਇਕ ‘ਤੇ ਛਤਰੀਆਂ ਤਾਣ ਲਈਆਂ ਅਤੇ ਸੁਰਿੰਦਰ ਸ਼ਿੰਦਾ ਨੇ ਵ੍ਹਰਦੇ ਮੀਂਹ ਵਿੱਚ ਵੀ ਲੋਕਾਂ ਨੂੰ ਕੀਲ ਕੇ ਬਿਠਾਈ ਰੱਖਿਆ ਉਸਨੇ ਸ਼ੁਰੂਆਤ ਇੱਕ ਧਾਰਮਿਕ ਸ਼ਬਦ ਤੋਂ ਕੀਤੀ ਉਪਰੰਤ ਉਸਨੇ ਉੱਪਰੋ ਥਲੀ ਆਪਣੇ ਅਨੇਕਾਂ ਹੀ ਗੀਤ ਗਾ ਕੇ ਇਹ ਦਰਸਾ ਦਿੱਤਾ ਕਿ ਉਹ ਅੱਜ ਵੀ ਪੰਜਾਬੀਆਂ ਵਿੱਚ ਹਰਮਨ ਪਿਆਰਾ ਹੈ ਉਸਨੇ ਉੱਚਾ ਦਰ ਬਾਬੇ ਨਾਨਕ ਦਾ, ਲੋਕ ਨੋਟ ਨੇ ਕਮਾਉਂਦੇ, ਅਸੀਂ ਯਾਰੀਆਂ ਕਮਾਈਆਂ, ਉੱਚਾ ਬੁਰਜ਼ ਲਹੌਰ ਦਾ, ਮੈਂ ਖੜ੍ਹੀ ਸੁਕਾਵਾਂ ਕੇਸ, ਜਿਉਣੇ ਮੌੜ ਨੇ ਲੁੱਟੀਆਂ ਤੀਆਂ ਲੌਂਗੋਵਾਲ ਦੀਆਂ, ਸਮੇਤ ਹੋਰ ਵੀ ਕਈ ਗੀਤ ਗਾ ਕੇ ਮੇਲੇ ਨੂੰ ਸਿਖਰ ਤੇ ਪਹੁੰਚਾ ਦਿੱਤਾ। ਇਸ ਮੇਲੇ ਦੌਰਾਨ ਸੁਰਿੰਦਰ ਸ਼ਿੰਦਾ ਦਾ ਮੈਂਬਰਪਾਰਲੀਮੈਂਟ ਸ੍ਰ. ਰਮੇਸ਼ਵਰ ਸਿੰਘ ਸੰਘਾ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ ਜਦੋਂ ਕਿ ਹਾਸਰਸ ਕਲਾਕਾਰ ਪਰਮਜੀਤ ਭਕਨਾਂ, ਗਾਇਕ ਬਲਿਹਾਰ ਬੱਲੀ,ਹੀਰਾ ਧਾਰੀਵਾਲ, ਰਪਿੰਦਰ ਰਿੰਪੀ ਕੁਲਦੀਪ ਪ੍ਰਦੇਸੀ ਜ਼ਸ਼ਨ ਖਹਿਰਾ, ਮਣਕੂ, ਆਦਿ ਨੇ ਵੀ ਆਪੋ-ਆਪਣੀ ਵਧੀਆ ਹਾਜ਼ਰੀ ਲੁਆਈ। ਸਮਾਗਮ ਦੌਰਾਨ ਇਕਬਾਲ ਮਾਹਲ, ਸਤਿੰਦਰਪਾਲ ਸਿੱਧਵਾਂ, ਸਤਬੀਰ ਸਿੰਘ, ਗੁਰਤੇਜ ਔਲਖ ਸਮੇਤ ਭਾਈਚਾਰੇ ਦੇ ਅਨੇਕਾਂ ਹੀ ਮੋਹਤਬਰ ਲੋਕ ਹਾਜ਼ਰ ਸਨ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …