ਮਿਸੀਸਾਗਾ : ਰੇਡੀਓ ਕਾਫਲਾ ਐਂਟਰਟੇਨਮੈਂਟ ਟੀਮ ਵਲੋਂ ਸ਼ਨੀਵਾਰ 2 ਸਤੰਬਰ, 2017 ਨੂੰ 1191 ਐਗਲਿੰਟਨ ਐਵਨਿਊ ਈਸਟ (ਡਿਕਸੀ/ਐਗਲਿੰਟਨ), ਮਿਸੀਸਾਗਾ ਵਿਖੇ ਜਥੇਦਾਰ ਸਰਦਾਰ ਬਲਦੇਵ ਸਿੰਘ ਜੀ ਚੱਕਸੱਭੂ ਦੇ ਆਸ਼ੀਰਵਾਦ ਅਤੇ ਮੇਜਰ ਸਿੰਘ ਚਕਸੱਭੂ, ਕੁਲਦੀਪ ਗਿੱਲ, ਗੁਰਮੀਤ ਢੇਸੀ, ਲਖਬੀਰ ਧਾਲੀਵਾਲ, ਸੋਨੂੰ ਜੋਹਲ ਤੱਲ੍ਹਣਵਾਲਾ, ਦੇਸੀ ਰਸੂਲਪੁਰੀਆ ਦੇ ਸਹਿਯੋਗ ਨਾਲ ਗੀਤ-ਸੰਗੀਤ ਮਨੋਰੰਜਨ ਨਾਲ ਭਰਪੂਰ ਪਹਿਲੀ ਵਾਰ ਫਰੀ ਮੇਲਾ ਕਰਵਾਇਆ ਗਿਆ ਜੋ ਕਿ ਸਫਲਤਾ ਨਾਲ ਭਰਪੂਰ ਸੀ। ਇਸ ਪ੍ਰੋਗਰਾਮ ਦੌਰਾਨ ਅਸ਼ੋਕ ਕੁਮਾਰ ਅਤੇ ਬਲਵਿੰਦਰ ਫਿੱਡਾ (ਪ੍ਰਸਿੱਧ ਕਬੱਡੀ ਖਿਡਾਰੀ) ਦਾ ਸਪੈਸ਼ਲ ਸਨਮਾਨ ਵੀ ਕੀਤਾ ਗਿਆ।
ਸਰਬਜੀਤ ਚੀਮਾਂ, ਰਣਜੀਤ ਮਣੀਂ, ਮਿਸ ਰਾਬੀਆ ਸੱਗੂ, ਮਿਸ ਦੋਲੀਸ਼ਾ, ਹਰਵੀ, ਬੱਗਾ ਸਿੰਘ, ਸੁਰਜੀਤ ਸਾਗਰ, ਪਰਮਜੀਤ ਹੰਸ, ਕੁਲਵੰਤ ਸੇਖੋਂ, ਰੈਂਜੋ, ਮਿਸ ਰੂਬੀ ਜੱਸਲ, ਧੀਰਾ ਗਿੱਲ, ਮਿੰਟੂ ਧੁਰੀ ਅਤੇ ਦਲਜੀਤ ਕੌਰ ਜਿਹੇ ਪ੍ਰਸਿੱਧ ਕਲਾਕਾਰਾਂ ਨੇ ਆਪਣੇ ਗੀਤ-ਸੰਗੀਤ ਦੁਆਰਾ ਸਭ ਦਾ ਮਨ ਮੋਹ ਲਿਆ। ਦੁਪਹਿਰ 12 ਵਜੇ ਤੋਂ ਸ਼ਾਮ 8 ਵਜੇ ਤੱਕ ਚੱਲੇ ਇਹਨਾਂ ਮਨਮੋਹਕ ਕਲਾਕਾਰਾਂ ਦੇ ਗੀਤ-ਸੰਗੀਤ ਦਾ ਆਨੰਦ ਮਾਣਨ ਲਈ ਰੇਡੀਓ ਕਾਫਲਾ ਐਂਟਰਟੇਨਮੈਂਟ ਟੀਮ ਵਲੋਂ ਸਾਰਿਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਸੀ।
ਇਸ ਪ੍ਰੋਗਰਾਮ ਵਿੱਚ ਐਮ ਪੀ ਰਮੇਸ਼ ਸੰਘਾਂ, ਐਮ ਪੀ ਪੀ ਵਿੱਕ ਢਿੱਲੋਂ ਅਤੇ ਕੌਂਸਲਰ ਗੁਰਪ੍ਰੀਤ ਢਿੱਲੋਂ ਨੇ ਜਿੱਥੇ ਕਾਫਿਲਾ ਟੀਮ ਨੂੰ ਵਧਾਈ ਦਿੱਤੀ ਉੱਥੇ ਨਾਲ-ਨਾਲ ਉਹਨਾਂ ਵਲੋਂ ਪਹਿਲੀ ਵਾਰ ਕਰਵਾਏ ਗਏ ਇਸ ਗੀਤ-ਸੰਗੀਤ ਨਾਲ ਭਰਪੂਰ ਪ੍ਰੋਗਰਾਮ ਸਬੰਧੀ ਕਿਹਾ ਕਿ ਉਹਨਾਂ ਦਾ ਇਹ ਉਪਰਾਲਾ ਬਹੁਤ ਸਫਲ ਰਿਹਾ ਹੈ ਅਤੇ ਅਗਲੀ ਵਾਰੀ ਬਹੁਤ ਸਾਰੇ ਲੋਕਾਂ ਨਾਲ ਭਰਪੂਰ ਹੋਵੇਗਾ। ਸਾਰੇ ਲੀਡਰਾਂ ਵਲੋਂ ਕਾਫਿਲਾ ਐਂਟਰਟੇਨਮੈਂਟ ਟੀਮ ਨੂੰ ਮਨਿਸਟਰੀ ਵਲੋਂ ਸਪੈਸ਼ਲ ਸਰਟੀਫੀਕੇਟ ਵੀ ਦਿੱਤੇ ਗਏ। ਮਿੰਟੂ ਧੂਰੀ ਤੇ ਦਲਜੀਤ ਕੌਰ, ਸੁਰਜੀਤ ਸਾਗਰ ਅਤੇ ਅੰਜਨਾ ਰਾਜ ਅਤੇ ਕੁਲਵੰਤ ਸੇਖੋਂ ਅਤੇ ਰੂਬੀ ਜੱਸਲ ਦੀ ਜੋੜੀ ਨੇਂ ਦੋਗਾਣਿਆਂ ਨਾਲ ਸੱਭ ਦਾ ਮਨੋਰੰਜਨ ਕਰਕੇ ਇਸ ਪ੍ਰੋਗਰਾਮ ਨੂੰ ਯਾਦਗਾਰੀ ਬਣਾ ਦਿੱਤਾ।