ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਵਿਚ ਹੋਈ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਬਰੈਂਪਟਨ ਸਿਟੀ ਕੌਂਸਲ ਨੇ ਕੌਂਸਲਰ ਰੋਵੀਨਾ ਸੈਂਟੋਸ (ਵਾਰਡ ਨੰਬਰ 1 ਅਤੇ 5) ਨੂੰ ਪੀਲ ਰਿਜਨਲ ਕੌਂਸਲ ਵਿੱਚ ਸਾਲ 2018-2022 ਲਈ ਬਰੈਂਪਟਨ ਦੀ ਵਧੀਕ ਰਿਜਨਲ ਕੌਂਸਲਰ ਨਿਯੁਕਤ ਕੀਤਾ ਹੈ। ਇਸਦੇ ਨਾਲ ਹੀ ਸਿਟੀ ਕੌਂਸਲ ਨੇ ਕੌਂਸਲਰ ਹਰਕੀਰਤ ਸਿੰਘ ਨੂੰ ਬਦਲ ਵਜੋਂ ਰਿਜਨਲ ਕੌਂਸਲਰ ਚੁਣਿਆ ਹੈ ਤਾਂ ਕਿ ਇਸ ਮਿਆਦ ਦੌਰਾਨ ਉਹ ਸੈਂਟੋਸ ਦੀ ਗੈਰਮੌਜੂਦਗੀ ਵਿੱਚ ਪੀਲ ਰਿਜਨਲ ਕੌਂਸਲ ਵਿੱਚ ਉਸਦੀ ਪ੍ਰਤੀਨਿਧਤਾ ਕਰ ਸਕੇ। ਰੋਵੀਨਾ ਸੈਂਟੋਸ 6 ਦਸੰਬਰ ਨੂੰ ਇਸ ਅਹੁਦੇ ਦੀ ਸਹੁੰ ਚੁੱਕੇਗੀ। 2005 ਵਿੱਚ ਪ੍ਰਾਂਤ ਸਰਕਾਰ ਨੇ ਬਿੱਲ 186 ਪੇਸ਼ ਕੀਤਾ ਸੀ ਜਿਸ ਨੇ ਪੀਲ ਕੌਂਸਲ ਵਿੱਚ ਇੱਕ ਮੈਂਬਰ ਦਾ ਵਾਧਾ ਕੀਤਾ ਸੀ। ਇਸ ਤਹਿਤ ਹੁਣ ਮੇਅਰ, ਪੰਜ ਖੇਤਰੀ ਕੌਂਸਲਰ ਅਤੇ ਇੱਕ ਵਧੀਕ ਕੌਂਸਲਰ ਹਨ। ਨਗਰ ਨਿਗਮ ਦੀਆਂ ਚੋਣਾਂ ਤੋਂ ਬਾਅਦ ਪੰਜ ਚੁਣੇ ਹੋਏ ਸਿਟੀ ਕੌਂਸਲਰਾਂ ਵਿੱਚੋਂ ਇੱਕ ਨੂੰ ਸਿਟੀ ਕੌਂਸਲ ਵੱਲੋਂ ਵਧੀਕ ਖੇਤਰੀ ਕੌਂਸਲਰ ਨਿਯੁਕਤ ਕੀਤਾ ਜਾਂਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ‘ਚ ਮਲੂਕ ਸਿੰਘ ਕਾਹਲੋਂ ਦੀ ਪੁਸਤਕ ‘ਕੂਕ ਫ਼ਕੀਰਾ ਕੂਕ ਤੂੰ’ ਉੱਪਰ ਹੋਈ ਚਰਚਾ
ਡਾ. ਗੁਰਬਖ਼ਸ਼ ਸਿੰਘ ਭੰਡਾਲ, ਡਾ. ਸੁਖਦੇਵ ਸਿੰਘ ਝੰਡ ਤੇ ਡਾ. ਸੁਰਿੰਦਰਜੀਤ ਕੌਰ ਦੀਆਂ ਪੁਸਤਕਾਂ ਕੀਤੀਆਂ …