11 C
Toronto
Saturday, October 18, 2025
spot_img
Homeਕੈਨੇਡਾਮਾਤਾ ਗੁਜਰੀ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਅਖੰਡ ਪਾਠ ਸਾਹਿਬ...

ਮਾਤਾ ਗੁਜਰੀ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ 23 ਦਸੰਬਰ ਨੂੰ

ਬਰੈਂਪਟਨ/ ਬਾਸੀ ਹਰਚੰਦ : ਮੱਲ ਸਿੰਘ ਬਾਸੀ ਨੇ ਜਾਣਕਾਰੀ ਦਿਤੀ ਕਿઠ ਅਨੰਦਪੁਰ ਸਾਹਿਬ, ਚਮਕੌਰ ਸਾਹਿਬ, ਰੋਪੜ ਅਤੇ ਖਮਾਣੋ ਦੀਆਂ ਸੰਗਤਾਂ ਵੱਲੋਂ ਮਾਤਾ ਗੁਜਰੀ ਜੀ ਅਤੇ ਸਰਬੰਸਦਾਨੀ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜਿਨ੍ਹਾਂ ਸਿੱਖ ਪੰਥ ਦੀ ਆਨ, ਸ਼ਾਨ ਅਤੇ ਬਾਨ ਲਈ ਅਦੁਤੀ ਕੁਰਬਾਨੀ ਦਿਤੀ, ਦੀ ਯਾਦ ਵਿੱਚ 21 ਦਸੰਬਰ ਨੂੰ ਗੁਰਦੁਆਰਾ ਸਿੱਖ ਹੈਰੀਟੇਜ (ਮੇਅ ਫੀਲਡ ਅਤੇ ਏਅਰਪੋਰਟ ਰੋਡ ‘ਤੇ ਸਥਿਤ)ઠਵਿਖੇ ਅਖੰਡ ਪਾਠ ਦਾ ਅਰੰਭ 10-00 ਵਜੇ ਹੋਵੇਗਾ ਅਤੇ 23 ਦਸੰਬਰ ਨੂੰ ਭੋਗ ਪਾਏ ਜਾਣਗੇ। ਉਪਰੰਤ 10-00 ਵਜੇ ਤੋਂ 12-00 ਵਜੇ ਤੱਕ ਕੀਰਤਨ ਦਰਬਾਰ ਹੋਵੇਗਾ। ਸਮੂਹ ਸੰਗਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਮਾਤਾ ਗੁਜਰੀ ਜੀ ਅਤੇ ਚਾਰੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਮਿਲ ਕੇ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਅਰਦਾਸ ਵਿੱਚ ਸ਼ਾਮਲ ਹੋਣਗੀਆਂ। ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਤਿੰਨੇ ਦਿਨ ਆਉ ਰਲ ਮਿਲ ਕੇ ਇਹ ਪਵਿਤਰ ਦਿਹਾੜੇ ਤੇ ਗੂਰੂ ਚਰਨਾਂ ਨਾਲ ਜੁੜੀਏ ਅਤੇ ਗੁਰੁ ਗਰੰਥ ਸਾਹਿਬ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰੀਏ।
ਹੋਰ ਜਾਣਕਾਰੀ ਲਈ ਮੱਲ ਸਿੰਘ ਬਾਸੀ 437-980-7015,ઠઠਪ੍ਰੋ: ਨਿਰਮਲ ਸਿੰਘ 416-670-5874, ਲਾਭ ਸਿੰਘ ਸੋਹਲ 905-453-9104, ਸ਼ੇਰ ਸਿੰਘ ਮਾਵੀ ਸਰਪੰਚ 905-794-2023, ਜਥੇਦਾਰ ਸੰਤੋਖ ਸਿੰਘ ਪਖਰਾਲੀ 905-691-0688 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES

ਗ਼ਜ਼ਲ

POPULAR POSTS