4.8 C
Toronto
Saturday, April 25, 2026
spot_img
Homeਕੈਨੇਡਾਤਰਕਸ਼ੀਲ ਸੁਸਾਇਟੀ ਵਲੋਂ ਸ਼ਹੀਦ ਭਗਤ ਸਿੰਘ ਦੇ ਭਤੀਜੇ ਅਭੈ ਸੰਧੂ ਦੇ ਨੌਜਵਾਨ...

ਤਰਕਸ਼ੀਲ ਸੁਸਾਇਟੀ ਵਲੋਂ ਸ਼ਹੀਦ ਭਗਤ ਸਿੰਘ ਦੇ ਭਤੀਜੇ ਅਭੈ ਸੰਧੂ ਦੇ ਨੌਜਵਾਨ ਬੇਟੇ ਅਭੀਤੇਜ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ

logo-2-1-300x105-3-300x105ਬਰੈਂਪਟਨ/ਬਿਊਰੋ ਨਿਊਜ਼ : ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਦੀ ਐਗਜੇਕਿਟਵ ਕਮੇਟੀ ਦੀ ਮੀਟਿੰਗ ਡਾ: ਬਲਜਿੰਦਰ ਸੇਖੋਂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸ਼ਹੀਦੇ ਆਜ਼ਮ ਸ: ਭਗਤ ਸਿੰਘ ਦੇ ਭਤੀਜੇ ਅਭੈ ਸੰਧੂ ਦੇ ਨੌਜਵਾਨ ਬੇਟੇ ਅਭੀਤੇਜ ਸਿੰਘ ਸੰਧੂ ਦੀ ਮੋਟਰ ਸਾਈਕਲ ਹਾਦਸੇ ਵਿੱਚ ਹੋਈ ਦਰਦਨਾਕ ਮੌਤ ਤੇ ਦੁੱਖ ਅਤੇ ਪਰੀਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ। ਅਭੀਤੇਜ ਇੱਕ ਬਹੁਤ ਹੀ ਹੋਣਹਾਰ ਤੇ ਭਗਤ ਸਿੰਘ ਦੀ ਵਿਚਾਰਧਾਰਾ ਨਾਲ ਲੈਸ ਨੌਜਵਾਨ ਸੀ ਜਿਸ ਨਾਲ ਸਿਰਫ ਪਰੀਵਾਰ ਨੂੰ ਹੀ ਨਹੀਂ ਸਗੋਂ ਸਮੁਚੀ ਮਾਨਵਤਾ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਇਸੇ ਤਰ੍ਹਾਂ ਸੁਸਾਇਟੀ ਵਲੋਂ ਪਿਛਲੇ ਦਿਨੀ ਮਸ਼ਹੂਰ ਲੇਖਕ ਸਤਨਾਮ  ‘ਜੰਗਲਨਾਮਾ’ ਅਤੇ ਨਾਟਕਕਾਰ ਟੋਨੀ ਬਾਤਿਸ਼ ਦੀ ਮੌਤ ਤੇ ਦੁੱਖ ਦਾ ਪਰਗਟਾਵਾ ਕਰਦੇ ਹੋਏ ਉਨ੍ਹਾਂ ਦੀ ਸਮਾਜ ਪ੍ਰਤੀ ਦੇਣ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਭੇਂਟ ਕੀਤੀ ਗਈ।

RELATED ARTICLES
POPULAR POSTS