9.5 C
Toronto
Tuesday, October 14, 2025
spot_img
Homeਕੈਨੇਡਾਕੈਨੇਡਾ-150 ਮਨਾਉਣ ਲਈ 'ਮਸਕੌਟਾ ਚੇਅਰਜ਼' ਤੋਂ ਪਰਦਾ ਹਟਾਇਆ

ਕੈਨੇਡਾ-150 ਮਨਾਉਣ ਲਈ ‘ਮਸਕੌਟਾ ਚੇਅਰਜ਼’ ਤੋਂ ਪਰਦਾ ਹਟਾਇਆ

ਬਰੈਂਪਟਨ/ਬਿਊਰੋ ਨਿਊਜ਼:  ਇਸ ਵੀਕ-ਐਂਡ ‘ਤੇ ਕੈਨੇਡਾ ਡੇਅ ਮਨਾਉਣ ਲਈ ਬਰੈਂਪਟਨ-ਵਾਸੀ ਜਦੋਂ ਚਿੰਗੂਆਕੂਜ਼ੀ ਪਾਰਕ ਵਿਚ ਇਕੱਠੇ ਹੋਏ ਤਾਂ ਉੱਥੇ ‘ਕੈਨੇਡਾ-150 ਮਸਕੌਟਾ ਚੇਅਰਜ ਪ੍ਰਜੈੱਕਟ’ ਤੋਂ ਪਰਦਾ ਹਟਾਉਣ ਦੀ ਰਸਮ ਬੜੇ ਦਿਲਚਸਪ ਢੰਗ ਨਾਲ ਕੀਤੀ ਗਈ। ਕੁਰਸੀਆਂ ਉੱਪਰ ਪਾਏ ਗਏ ਪਰਦਿਆਂ ਨੂੰ ਪਾਰਲੀਮੈਂਟ ਮੈਂਬਰਾਂ ਸੋਨੀਆ ਸਿੱਧੂ ਤੇ ਕਮਲ ਖਹਿਰਾ, ਬਰੈਂਪਟਨ ਦੀ ਮੇਅਰ ਲਿੰਡਾ ਜੈੱਫ਼ਰੀ ਅਤੇ ਹੋਰਨਾਂ ਵੱਲੋਂ ਹਟਾਇਆ ਗਿਆ। ਕਈ ਮਹੀਨੇ ਵੱਖ-ਵੱਖ ਕਮਿਊਨਿਟੀ ਸੰਸਥਾਵਾਂ, ਸਕੂਲਾਂ ਅਤੇ ਕਲਾਕਾਰਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਥੀਮ ਸਟਰੌਂਗ, ਪਰਾਊਡ ਐਂਡ ਫ਼ਰੀ ਬਰੈਂਪਟਨ ਦੀ ਚੋਣ ਕੀਤੀ ਗਈ ਅਤੇ ਇਸ ਨੂੰ ਕੁਰਸੀਆਂ ਉੱਪਰ ਪਾਏ ਪਰਦਿਆਂ ਦੇ ਹੇਠਾਂ ਛੁਪਾ ਕੇ ਰੱਖਿਆ ਗਿਆ।
ਬਰੈਂਪਟਨ ਸਾਊਥ ਦੀ ਐੱਮ.ਪੀ. ਸੋਨੀਆ ਸਿੱਧੂ ਨੇ ਕਿਹਾ,”ਮੈਨੂੰ ਕੈਨੇਡਾ ਦੇ 150ਵੇਂ ਜਨਮ-ਦਿਨ ‘ਤੇ ਚਿੰਗੂਆਕੂਜ਼ੀ ਪਾਰਕ ਵਿਚ ਕੁਰਸੀਆਂ ਉੱਪਰਲੇ ਪਰਦਿਆਂ ਹੇਠੋਂ ਨਿਕਲੇ ਇਸ ਥੀਮ ਨੂੰ ਵੇਖ ਕੇ ਬੜੀ ਖ਼ੁਸ਼ੀ ਹੋਈ ਹੈ। ਥੀਮ ਦਾ ਭਾਵ-ਅਰਥ ਬੜੇ ਵਧੀਆ ਵਿਸਥਾਰ ਨਾਲ ਦਰਸਾਇਆ ਗਿਆ ਹੈ।”
ਇਹ ਵਰਨਣਯੋਗ ਹੈ ਕਿ ਇਹ ਪ੍ਰਾਜੈੱਕਟ ਕੈਨੇਡੀਅਨ ਹੈਰੀਟੇਜ ਵਿਭਾਗ ਵੱਲੋਂ ‘ਕੈਨੇਡਾ 150 ਫ਼ੰਡਿੰਗ’ ਰਾਹੀਂ ਸੰਭਵ ਬਣਾਇਆ ਜਾ ਸਕਿਆ ਸੀ ਅਤੇ ਸੋਨੀਆ ਸਿੱਧੂ ਨੇ ਇਸ ਨੂੰ ਨਵੰਬਰ 2016 ਵਿਚ ਅਨਾਊਂਸ ਕੀਤਾ ਸੀ ਅਤੇ ਇਸ ਉੱਪਰ 105,000 ਡਾਲਰ ਰਾਸ਼ੀ ਦੀ ਵਿਵਸਥਾ ਕੀਤੀ ਗਈ ਸੀ। ਇਹ ਪ੍ਰੋਗਰਾਮ ਬਰੈਂਪਟਨ ਸਿਟੀ ਰਾਹੀਂ ਅਮਲ ਵਿਚ ਲਿਆਂਦਾ ਗਿਆ ਸੀ ਅਤੇ 1 ਫ਼ਰਵਰੀ ਨੂੰ ਐਪਲੀਕੇਸ਼ਨਾਂ ਬੰਦ ਕਰ ਦਿੱਤੀਆਂ ਗਈਆਂ ਸਨ। ਫ਼ੈੱਡਰਲ ਸਰਕਾਰ ਵੱਲੋਂ ਸਾਰੇ ਦੇਸ਼ ਵਿਚ ਸੈਲੀਬਰਿਟੀ ਪ੍ਰਾਜੈੱਕਟਾਂ ਲਈ 210 ਮਿਲੀਅਨ ਡਾਲਰ ਵੰਡੇ ਗਏ ਸਨ।
ਸੋਨੀਆ ਨੇ ਕਿਹਾ,”ਸਾਡੀ ਸਰਕਾਰ ਕੋਲ ਲੋਕਾਂ ਨੂੰ ਇਕੱਠੇ ਰੱਖਣ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਲਈ ਵਿਜ਼ਨ ਹੈ। ‘ਕੈਨੇਡਾ-150 ਫ਼ੰਡ’ ਕੈਨੇਡਾ-ਵਾਸੀਆਂ ਨੂੰ ਸਥਾਨਕ, ਰਿਜਨਲ ਅਤੇ ਨੈਸ਼ਨਲ ਲੈਵਲ ‘ਤੇ ਕੈਨੇਡਾ ਦੀ 150’ਵੇਂ ਵਰ੍ਹੇ-ਗੰਢ ਦੇ ਜਸ਼ਨਾਂ ਵਿਚ ਸ਼ਾਮਲ ਹੋਣ ਅਤੇ ਅਗਲੀਆਂ ਪੀੜ੍ਹੀਆਂ ਨੂੰ ਉਤਸ਼ਾਹਿਤ ਕਰਨ ਲਈ ਕਾਇਮ ਕੀਤਾ ਗਿਆ ਸੀ। ਇਨ੍ਹਾਂ ਕੁਰਸੀਆਂ ਤੋਂ ਪਰਦੇ ਹੱਟਦੇ ਵੇਖਣ ਵਿਚ ਕੈਨੇਡੀਅਨ ਸੋਸਾਇਟੀ ਦੀ ਅਨੇਕਤਾ ਵਿਚ ਏਕਤਾ ਅਤੇ ਸਾਂਝੇ ਸੱਭਿਆਚਾਰ ਦੀ ਝਲਕ ਵਿਖਾਈ ਦਿੰਦੀ ਸੀ। ਮੈਨੂੰ ਇਨ੍ਹਾਂ ਜਸ਼ਨਾਂ ਵਿਚ ਸ਼ਾਮਲ ਹੋ ਕੇ ਬੜਾ ਮਾਣ ਮਹਿਸੂਸ ਹੋਇਆ ਹੈ ਅਤੇ ਇਸ ਗੱਲ ਦਾ ਵੀ ਫ਼ਖ਼ਰ ਹੈ ਕਿ ਸਰਕਾਰ ਨੇ ਇਨ੍ਹਾਂ ਲਈ ਫ਼ੰਡ ਮੁਹੱਈਆ ਕਰਕੇ ਇਨ੍ਹਾਂ ਨੂੰ ਸੰਭਵ ਬਣਾਇਆ ਹੈ।

RELATED ARTICLES

ਗ਼ਜ਼ਲ

POPULAR POSTS