ਮਿਸੀਸਾਗਾ/ਬਿਊਰੋ ਨਿਊਜ਼
ਕੈਨੇਡਾ ਦੇ 150ਵੇਂ ਜਨਮ ਦਿਨ ਤੇ ਆਹਲੂਵਾਲੀਆ ਐਸੋਸੀਏਸ਼ਨ ਵਲੋਂ ਮਿਸੀਸਾਗਾ ਦੇ ਐਰਿਨਡੇਲ ਪਾਰਕ ਵਿੱਚ 1 ਜੁਲਾਈ ਨੂੰ ਤੀਜੀ ਪਰਿਵਾਰਕ ਪਿਕਨਿਕ ਮਨਾਈ ਗਈ। ਇਸ ਪਿਕਨਿਕ ਵਿੱਚ ਇੱਕ ਦੂਜੇ ਨੂੰ ਕੈਨੇਡਾ ਡੇਅ ਦੀ ਵਧਾਈ ਦਿੰਦਿਆਂ ਅਤੇ ਦੂਜੇ ਪਰਿਵਾਰਾਂ ਨੂੰ ਮਿਲ ਕੇ ਖੁਸ਼ੀਆਂ ਭਰਿਆ ਦਿਨ ਮਨਾਇਆ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਅਤੇ ਪ੍ਰਾਹੁਣਚਾਰੀ ਵਿੱਚ ਨਿਪੁੰਨ ਟੌਮੀ ਵਾਲੀਆ ਦੀ ਟੀਮ ਕਿੰਗ ਵਾਲੀਆ, ਆਰ ਪੀ ਐਸ ਵਾਲੀਆ, ਵਿਸ਼ ਵਾਲੀਆ, ਜੱਸ ਵਾਲੀਆ ਅਤੇ ਸਤਿੰਦਰ ਜੱਜ ਵਲੋਂ ਖਾਣ ਪੀਣ ਸਮੇਤ ਹਰ ਤਰ੍ਹਾਂ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ।
ਹਰਿਆਲੀ ਨਾਲ ਭਰਪੂਰ ਵਾਤਾਵਰਣ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੇ ਮਰਦਾਂ, ਔਰਤਾਂ ਅਤੇ ਖਾਸ ਤੌਰ ‘ਤੇ ਬੱਚਿਆਂ ਨੇ ਇਸ ਪਿਕਨਿਕ ਦਾ ਬਹੁਤ ਆਨੰਦ ਮਾਣਿਆ। ਛੋਟੇ ਛੋਟੇ ਬੱਚੇ ਗੇਮਾਂ ਵਿੱਚ ਭਾਗ ਲੈ ਕੇ ਅਤੇ ਵਿਨ ਕਰਕੇ ਬਹੁਤ ਹੀ ਖੁਸ਼ ਨਜ਼ਰ ਆ ਰਹੇ ਸਨ ਜਿਵੇਂ ਉਹਨਾਂ ਨੂੰ ਕੋਈ ਖਜ਼ਾਨਾ ਮਿਲ ਗਿਆ ਹੋਵੇ। ਦੇਵਿੰਦਰ ਕੌਰ ਨੇ ਬੜੀ ਮਿਹਨਤ ਅਤੇ ਲਗਨ ਨਾਲ ਇਹਨਾਂ ਗੇਮਾਂ ਨੂੰ ਅੰਜਾਮ ਦਿੱਤਾ। ਐਸੋਸੀਏਸ਼ਨ ਦੇ ਪੈਟਰਨ ਮਹਿੰਦਰ ਸਿੰਘ ਵਾਲੀਆ ਵੱਡੀ ਉਮਰ ਹੋਣ ਦੇ ਬਾਵਜੂਦ ਮਹਿਮਾਨ ਪਰਿਵਾਰਾਂ ਦੀ ਸੇਵਾ ਵਿੱਚ ਅਮਰੀਕ ਵਾਲੀਆ ਅਤੇ ਇੰਦੂ ਵਾਲੀਆ ਸਮੇਤ ਸਾਰਾ ਸਮਾਂ ਪੂਰੀ ਤਰ੍ਹਾਂ ਸਰਗਰਮ ਰਹੇ। ਕੁਦਰਤ ਦੇ ਬਦਲਦੇ ਹੋਏ ਰੰਗਾਂ ਨੇ ਵੀ ਆਪਣੇ ਰੰਗਾਂ ਦਾ ਖੁਬ ਜਲਵਾ ਦਿਖਾਇਆ। ਕਦੇ ਕਦੇ ਮੀਂਹ ਦੇ ਛਰਾਟੇ ਜਿੱਥੇ ਮਨ ਨੂੰ ਭਾਉਂਦੇ ਉੱਥੇ ਹੀ ਟੈਂਟ ਵੱਲ ਦੌੜਣ ਲਈ ਭਾਜੜਾਂ ਵੀ ਪਾਉਂਦੇ।
ਲੰਚ ਤੋਂ ਪਹਿਲਾਂ ਸਭ ਨੂੰ ਇਕੱਠਾ ਕਰਕੇ ਪ੍ਰਬੰਧਕਾਂ ਨੇ ਅਗਲੇ ਸਾਲ ਤੋਂ ਪਿਕਨਿਕ ਦਾ ਪ੍ਰੋਗਰਾਮ ਲੋਕਾਂ ਦੇ ਕੈਨੇਡਾ ਡੇਅ ਦੇ ਰੁਝੇਵਿਆਂ ਕਾਰਨ ਇੱਕ ਹਫਤਾ ਪਹਿਲਾਂ ਜਾਂ ਬਾਅਦ ਵਿੱਚ ਕਰਨ ਅਤੇ ਇਸ ਸਾਲ ਆਹਲੂਵਾਲੀਆ ਨਾਈਟ ਮਨਾਉਣ ਦੀ ਸੂਚਨਾ ਦਿੱਤੀ। ਪੀਲ ਪੁਲਿਸ ਦੇ ਚੇਅਰਮੈਨ ਅਮਰੀਕ ਸਿੰਘ ਵਾਲੀਆ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਹੋਰਨਾਂ ਕਈ ਪਰਮੁੱਖ ਹਸਤੀਆਂ ਸਮੇਤ ਹਰਿੰਦਰ ਤੱਖੜ ਨੇ ਵੀ ਹਾਜ਼ਰੀ ਲੁਆਈ। ਦੁਪਹਿਰ ਬਾਰਾਂ ਵਜੇ ਤੋਂ ਸ਼ਾਮ ਪੰਜ ਵਜੇ ਤੱਕ ਇਸ ਪਿਕਨਿਕ ਵਿੱਚ ਸ਼ਾਮਲ ਲੋਕਾਂ ਨੇ ਖੁਸ਼ੀਆਂ ਭਰਪੂਰ ਸਮਾਂ ਗੁਜਾਰਿਆ ਅਤੇ ਅਗਲੇ ਸਾਲ ਅਜਿਹੀ ਹੀ ਮਨੋਰੰਜਕ ਪਿਕਨਿਕ ਮਨਾਉਣ ਦੀਆਂ ਆਸਾਂ ਨਾਲ ਇੱਕ ਦੂਜੇ ਤੋਂ ਵਿਦਾਇਗੀ ਲਈ। ਆਹਲੂਵਾਲੀਆ ਐਸੋਸੀਏਸ਼ਨ ਦੇ ਪ੍ਰੋਗਰਾਮਾਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਟੌਮੀ ਵਾਲੀਆ 646-242-8100, ਕਿੰਗ ਵਾਲੀਆ 416-804-4122 ਜਾਂ ਵਿਸ਼ ਵਾਲੀਆ ਨੂੰ 647-856-4280 ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …