25.3 C
Toronto
Thursday, September 10, 2026
spot_img
Homeਕੈਨੇਡਾਬਰੈਂਪਟਨ ਪੁਲਿਸ ਨੂੰ ਜਿਣਸੀ ਹਮਲੇ ਵਿੱਚ ਸ਼ੱਕੀ ਦੀ ਭਾਲ

ਬਰੈਂਪਟਨ ਪੁਲਿਸ ਨੂੰ ਜਿਣਸੀ ਹਮਲੇ ਵਿੱਚ ਸ਼ੱਕੀ ਦੀ ਭਾਲ

ਬਰੈਂਪਟਨ ਪੁਲਿਸ ਨੂੰ ਜਿਣਸੀ ਹਮਲੇ ਵਿੱਚ ਸ਼ੱਕੀ ਦੀ ਭਾਲਬਰੈਂਪਟਨ/ਬਿਊਰੋ ਨਿਊਜ਼ : ਪੀਲ ਪੁਲਿਸ ਨੇ ਜਿਣਸੀ ਸ਼ੋਸ਼ਣ ਸਬੰਧੀ ਇੱਕ ਵਿਅਕਤੀ ਦੀ ਵੀਡਿਓ ਜਾਰੀ ਕੀਤੀ ਹੈ, ਜਿਸ ਵਿੱਚ ਉਸਨੇ ਕਥਿਤ ਤੌਰ ‘ਤੇ ਇੱਕ ਘਰ ਦੀ ਤੋੜ ਫੋੜ ਕਰਕੇ 16 ਸਾਲ ਤੋਂ ਘੱਟ ਉਮਰ ਦੀ ਲੜਕੀ ‘ਤੇ ਜਿਣਸੀ ਹਮਲਾ ਕੀਤਾ।
ਪੁਲਿਸ ਅਨੁਸਾਰ ਐਤਵਾਰ ਨੂੰ ਪੀੜਤ ਬੱਚੀ ਮੈਸੀ ਸੇਂਟ ਅਤੇ ਮਲਾਰਡ ਕਰੇਜ ਦੇ ਖੇਤਰ ਵਿਚਲੇ ਆਪਣੇ ਘਰ ਵਿੱਚ ਸੀ। ਇਸ ਦੌਰਾਨ ਇੱਕ ਅਗਿਆਤ ਵਿਅਕਤੀ ਨੇ ਉਨ੍ਹਾਂ ਦੇ ਘਰ ਵਿੱਚ ਦਾਖਲ ਹੋ ਕੇ ਤੋੜ ਫੋੜ ਕੀਤੀ ਅਤੇ ਬੱਚੀ ਦਾ ਜਿਣਸੀ ਸ਼ੋਸ਼ਣ ਕੀਤਾ। ਬੱਚੀ ‘ਤੇ ਹਮਲੇ ਸਮੇਂ ਉਸਦਾ ਪਿਤਾ ਘਰ ਵਿੱਚ ਮੌਜੂਦ ਸੀ। ਪ
ੁਲਿਸ ਵੱਲੋਂ ਜਾਰੀ ਕੀਤੀ ਵੀਡਿਓ ਵਿੱਚ ਉਹ ਵਿਅਕਤੀ ਉੱਥੋਂ ਜੌਗਿੰਗ ਕਰਦਾ ਜਾ ਰਿਹਾ ਸੀ ਅਤੇ ਇਸ ਦੌਰਾਨ ਉਹ ਹੌਲੀ ਹੋ ਕੇ ਘਰ ਵਿੱਚ ਦਾਖਲ ਹੋ ਗਿਆ। ਵੀਡਿਓ ਵਿੱਚ ਉਸਦੀ ਸ਼ਕਲ ਸਾਫ਼ ਦਿਖਾਈ ਨਹੀਂ ਦੇ ਰਹੀ। ਪੁਲਿਸ ਨੂੰ ਉਮੀਦ ਹੈ ਕਿ ਆਸ ਪਾਸ ਦੇ ਲੋਕ ਸ਼ੱਕੀ ਵਿਅਕਤੀ ਦੀ ਪਛਾਣ ਕਰਨ ਵਿੱਚ ਉਨ੍ਹਾਂ ਦੀ ਮਦਦ ਕਰ ਸਕਦੇ ਹਨ।

RELATED ARTICLES
POPULAR POSTS