ਟੋਰਾਂਟੋ : ਪੰਦਰਾਂ ਮਹੀਨਿਆਂ ਵਿੱਚ ਸ਼ੇਅਰਾਂ ਦੀ ਕੀਮਤ ਦੁੱਗਣੀ ਹੋਣ ਨਾਲ ਐਮਾਜ਼ੋਨ ਡਾਟ ਕਾਮ ਇੰਕ ਅਮਰੀਕਾ ਦੀ ਦੂਜੀ ਵੱਡੀ ਕੰਪਨੀ ਬਣ ਗਈ ਹੈ ਜੋ ਐਪਲ ਇੰਕ ਦੇ 1 ਟ੍ਰਿਲਿਅਨ ਅਮਰੀਕੀ ਡਾਲਰ ਕਲੱਬ ਵਿੱਚ ਸ਼ਾਮਲ ਹੋ ਗਈ ਹੈ। ਐਪਲ ਨੇ ਜਨਤਕ ਕੰਪਨੀ ਦੇ ਰੂਪ ਵਿੱਚ ਟ੍ਰਿਲਿਅਨ ਡਾਲਰ ਵਿੱਚ ਸ਼ਾਮਲ ਹੋਣ ਲਈ ਲਗਪਗ 38 ਸਾਲ ਲਏ ਜਦੋਂ ਕਿ ਐਮਾਜ਼ੋਨ ਇੱਥੋਂ ਤੱਕ 21 ਸਾਲ ਵਿੱਚ ਪਹੁੰਚ ਗਈ। ਐਮਾਜ਼ੋਨ ਨੇ ਖੁਦਰਾ ਉਦਯੋਗ ਦੇ ਲਗਪਗ ਹਰ ਕੋਨੇ ਵਿੱਚ ਆਪਣੇ ਵਪਾਰ ਨਾਲ ਨਿਵੇਸਕਾਂ ਨੂੰ ਪ੍ਰਭਾਵਿਤ ਕੀਤਾ ਹੈ। ਇਹ ਵੀਡਿਓ ਸਟਰੀਮਿੰਗ ਸੇਵਾਵਾਂ ਵੀ ਪ੍ਰਦਾਨ ਕਰਦੀ ਹੈ। ਜ਼ਿਕਰਯੋਗ ਹੈ ਕਿ ਐਮਾਜ਼ੋਨ ਨੂੰ 1994 ਵਿੱਚ ਇੱਕ ਔਨਲਾਈਨ ਕਿਤਾਬ ਰਿਟੇਲਰ ਦੇ ਰੂਪ ਵਿੱਚ ਸ਼ੁਰੂ ਕੀਤਾ ਗਿਆ ਅਤੇ ਇਸਨੇ 1997 ਵਿੱਚ 1.50 ਅਮਰੀਕੀ ਡਾਲਰ ਨਾਲ ਵਪਾਰ ਸ਼ੁਰੂ ਕੀਤਾ। ਅਗਸਤ, 2018 ਵਿੱਚ ਪਹਿਲੀ ਵਾਰ ਇਸਦੇ ਸ਼ੇਅਰ 2,000 ਅਮਰੀਕੀ ਡਾਲਰ ‘ਤੇ ਪਹੁੰਚ ਗਏ ਜੋ ਕੰਪਨੀ ਨੂੰ 1 ਟ੍ਰਿਲਿਅਨ ਅਮਰੀਕੀ ਡਾਲਰ ਬਾਜ਼ਾਰ ਕੀਮਤ ਦੇਣ ਤੋਂ ਸਿਰਫ਼ 50 ਅਮਰੀਕੀ ਡਾਲਰ ਦੂਰ ਹਨ।
ਐਮਾਜ਼ੋਨ ਅਮਰੀਕਾ ਦੀ ਦੂਜੀ ਸਭ ਤੋਂ ਵੱਡੀ ਕੰਪਨੀ ਬਣੀ
RELATED ARTICLES

