Breaking News
Home / ਕੈਨੇਡਾ / ਇੰਡੋ-ਕੈਨੇਡੀਅਨ ਮਿਊਜ਼ਿਕ ਐਂਡ ਕਲਚਰਲ ਸੁਸਾਇਟੀ ਵਲੋਂ ਗੀਤਾਂ ਦੀ ਇਕ ਸ਼ਾਮ

ਇੰਡੋ-ਕੈਨੇਡੀਅਨ ਮਿਊਜ਼ਿਕ ਐਂਡ ਕਲਚਰਲ ਸੁਸਾਇਟੀ ਵਲੋਂ ਗੀਤਾਂ ਦੀ ਇਕ ਸ਼ਾਮ

logo-2-1-300x105-3-300x105ਬਰੈਂਪਟਨ/ਅਜੀਤ ਸਿੰਘ ਰੱਖੜਾ
ਬੀਤੇ ਐਤਵਾਰ, 3 ਅਪ੍ਰੈਲ 2016 ਨੂੰ ਬਰੈਂਪਟਨ  ਲਾਇਬ੍ਰੇਰੀ  ਦੇ ਲੈਸਟਰ ਬੀ ਪੀਅਰਸਨ ਥੀਏਟਰ ਵਿਚ ਗੀਤਾ ਦੀ ਇਕ ਸ਼ਾਮ ‘ਰੰਗ ਪੰਜਾਬੀ’ ਦਾ ਅਯੋਜਿਨ ਹੋਇਆ। ਤਕਰੀਬਨ ਫੁਲ ਹਾਲ ਕਪੈਸਟੀ ਨਾਲ ਦਰਸ਼ਿਕਾਂ ਨੇ ਪ੍ਰੋਗਰਾਮ ਦਾ ਅਨੰਦ ਮਾਣਿਆਂ। ਇਹ ਪ੍ਰੋਗਰਾਮ ਹਰ ਸਾਲ ਇੰਡੋ ਕੈਨੇਡੀਅਨ ਮਿਊਜ਼ਿਕ ਐਂਡ ਕਲਚਰਲ ਸੁਸਾਇਟੀ ਵਲੋਂ ਅਯੋਜਿਤ ਕੀਤਾ ਜਾਂਦਾ ਹੈ ਅਤੇ ਟਿਕਟਡ ਹੁੰਦਾ ਹੈ। ਇਸ ਸੰਸਥਾ ਵਿਚ ਤਕਰੀਬਨ ਉਹੀ ਨੋਜੁਆਨ ਸ਼ਾਮਲ ਹਨ ਜਿਨ੍ਹਾਂ ਨੇ, ਉਸਤਾਦ ਰਜਿੰਦਰ ਸਿੰਘ ਰਾਜ ਦੀ ‘ਰਾਜ ਅਕੈਡਮੀ’ ਵਿਚੋਂ ਸਿਖਸ਼ਾ ਪ੍ਰਾਪਤ ਕਰਕੇ ਸੰਗੀਤ ਦੇ ਖੇਤਰ ਵਿਚ ਪੈਰ ਧਰਿਆ ਹੈ। ਇਸ ਪ੍ਰਕਾਰ ਸੰਸਥਾ ਵੀ, ਸਮਝੋ ਰਾਜ ਸਾਹਿਬ ਦੀ ਹੀ ਦੇਣ ਹੈ। ਇਸ ਅਕੈਡਮੀ ਵਿਚੋਂ ਸਿਖ਼ਸਾ ਪ੍ਰਾਪਤ ਕਈ ਵਿਦਿਆਰਥੀ ਸੰਗੀਤ ਦੇ ਪਿੜ ਵਿਚ ਨਾਮਣਾ ਖੱਟ ਚੁਕੇ ਹਨ। ਇਸ ਸੱਚ ਦਾ ਲੋਹਾ ਮਨਵਾਇਆ ਕੁਝ ਨੌਜੁਆਨਾ ਨੇ ਆਪਣੇ ਫੱਨ ਦਾ ਇਸ ਸੰਗੀਤਕ ਸ਼ਾਮ ਵਿਚ ਪ੍ਰਦਰਸ਼ਨ ਕਰਕੇ। ਬੇਟੀਆਂ ਅਨੂਪ ਅਤੇ ਅਮਿਤਾ ਨੇ ਮਿਰਜ਼ਾ ਅਤੇ ਕੁਝ ਹੋਰ ਲੋਕ ਗੀਤਾ ਨੂੰ ਗਾਕੇ ਕਮਾਲ ਕਰ ਵਿਖਾਈ। ਹਰਮਨ ਸਿੰਘ ਵਾਲੀਆ ਨੇ ਬੜੇ ਔਖੇ ਵਾਲੀਵੁਡ ਗਾਣੇ ਗਾਕੇ ਸ੍ਰੋਤਿਆਂ ਨੂੰ ਕੀਲਿਆ। ਇਸ ਤੋਂ ਇਲਾਵਾ ਮਨਜੀਤ ਕਮਲ, ਹਰਿੰਦਰ ਸਿੰਘ, ਸੁਰਿੰਦਰ ਲੱਕੀ ਅਤੇ ਕੁਝ ਕੁ ਦੂਸਰੇ ਢੋਲ ਤਾਲ ਵਾਲੇ ਕਲਾਕਾਰਾਂ ਨੇ ਪੰਜਾਬੀ ਸਟਾਈਲ ਗਾਣੇ ਗਾਕੇ ਦਰਸ਼ਕਾ ਦਾ ਮਨੋਰੰਜਨ ਕੀਤਾ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …