ਬਰੈਂਪਟਨ : ਪਿਛਲੇ ਦੋ ਸਾਲਾਂ ਤੋਂ ਸਾਰੇ ਲੋਕ ਕਰੋਨਾ ਤੋਂ ਡਰੇ ਹੋਏ ਸਨ। ਕੋਈ ਵੀ ਬਾਹਰ ਨਿਕਲਣ ਤੋਂ ਡਰਦਾ ਸੀ। ਖਾਸ ਕਰਕੇ ਸੀਨੀਅਰਜ਼ ਤਾਂ ਬਾਹਰ ਨਹੀਂ ਨਿਕਲਦੇ ਸਨ। ਹੁਣ ਹਾਲਾਤ ਠੀਕ ਹੋਏ ਹਨ ਅਤੇ ਹੁਣ ਲੋਕੀਂ ਕਈ ਐਕਟਿਵਟੀਜ਼ ਵਿਚ ਹਿੱਸਾ ਲੈਣ ਲੱਗੇ ਹਨ। ਇਸੇ ਲੜੀ ਵਿਚ ਪਿਛਲੇ ਸਾਲਾਂ ਵਾਂਗ ਗੋਰ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ ਤਾਸ਼ ਟੂਰਨਾਮੈਂਟ ਦਾ ਪ੍ਰਬੰਧ ਕੀਤਾ ਗਿਆ ਹੈ। 30 ਜੁਲਾਈ, 2022 ਦਿਨ ਸ਼ਨਿੱਚਰਵਾਰ ਨੂੰ ਰਿਵਰਸਟੋਨ ਕਮਿਊਨਿਟੀ ਸੈਂਟਰ ਵਿਚ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਹਾਲ ਨੰ: 1,2,3 ਵਿਚ ਸਵੀਪ ਦੇ ਮੁਕਾਬਲੇ ਹੋਣਗੇ। ਜੇਤੂਆਂ ਨੂੰ ਨਕਦ ਇਨਾਮ ਦਿੱਤੇ ਜਾਣਗੇ। ਰਿਵਰਸਟੋਨ ਸੈਂਟਰ 195 ਡੋਨ ਮਿਨੇਕਰ ਡਰਾਈਵ (ਐਬੀਨੀਜ਼ਰ ਤੇ ਡੋਨ ਮਿਨੇਕਰ ਡਰਾਈਵ ਦਾ ਕਾਰਨਰ) ‘ਤੇ ਸਥਿਤ ਹੈ। ਬੱਸ ਨੰ; 1 ਅਤੇ 31 ਉਥੇ ਆਉਂਦੀਆਂ ਹਨ। ਹੋਰ ਜਾਣਕਾਰੀ ਲਈ ਤੁਸੀਂ ਨਛੱਤਰ ਸਿੰਘ ਨੂੰ 647-278-2145 ਜਾਂ ਮਨਜੀਤ ਸਿੰਘ ਢੇਸੀ ਨੂੰ 647-990-1648 ‘ਤੇ ਫੋਨ ਕਰ ਸਕਦੇ ਹੋ। – ਅਮਰੀਕ ਸਿੰਘ ਕੁਮਰੀਆ 647-998-7253