ਬਰੈਂਪਟਨ/ਡਾ. ਝੰਡ : ‘ਜੀਪ ਲਵਰਜ਼ ਟੋਰਾਂਟੋ’ ਵੱਲੋਂ ‘ਜੀਪ ਰਾਈਡ ਐਂਡ ਪਿਕਨਿਕ’ ਦਾ ਸ਼ਾਨਦਾਰ ਪ੍ਰੋਗਰਾਮ 24 ਜੁਲਾਈ ਦਿਨ ਐਤਵਾਰ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ।
ਪ੍ਰਬੰਧਕਾਂ ਵੱਲੋਂ ਉਲੀਕੇ ਗਏ ਇਸ ਪ੍ਰੋਗਰਾਮ ਅਨੁਸਾਰ ਜੀਪਾਂ ਦਾ ਕਾਫ਼ਲਾ 10150 ਗੋਰ ਰੋਡ ਤੇ ਕੈਸਲਮੋਰ ਇੰਟਰਸੈੱਕਸ਼ਨ ਦੇ ਨੇੜੇ ‘ਗੋਰ ਮੀਡੋਜ਼ ਕਮਿਊਨਿਟੀ ਸੈਂਟਰ ਐਂਡ ਲਾਇਬ੍ਰੇਰੀ’ ਦੀ ਪਾਰਕਿੰਗ ਤੋਂ ਸਵੇਰੇ 9.00 ਵਜੇ ਰਵਾਨਾ ਹੋਵੇਗਾ ਅਤੇ ਜੀਪਾਂ ਦੀ ਇਸ ਰਾਈਡ ਦੀ ਸਮਾਪਤੀ 4998 ਕਨਸੈਸ਼ਨ ਰੋਡ 7, ਅਲਿਸਟਨ ਸਥਿਤ ‘ਅਰਲ ਰੋਵਰ ਪ੍ਰੋਵਿੰਸ਼ੀਅਲ ਪਾਰਕ’ ਵਿਖੇ ਜਾ ਕੇ ਹੋਵੇਗੀ।
ਅਰਲ ਰੋਵਰ ਪ੍ਰੋਵਿੰਸ਼ੀਅਲ ਪਾਰਕ ਵਿਚ ਪ੍ਰਬੰਧਕਾਂ ਵੱਲੋਂ ਪਿਕਨਿਕ ਦਾ ਪ੍ਰੋਗਰਾਮ ਰੱਖਿਆ ਗਿਆ ਹੈ।
ਉੱਥੇ ਵੱਖ-ਵੱਖ ਪ੍ਰਕਾਰ ਦੇ ਸੁਆਦਲੇ ਖਾਣਿਆਂ ਅਤੇ ਮਨੋਰੰਜਨ ਦਾ ਪ੍ਰਬੰਧ ਹੋਵੇਗਾ। ਪ੍ਰਬੰਧਕੀ ਟੀਮ ਵੱਲੋਂ ਸਾਰਿਆਂ ਨੂੰ ਇਸ ਰਾਈਡ ਅਤੇ ਪਿਕਨਿਕ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ।
ਇੱਥੇ ਇਹ ਦੱਸਣਾ ਬਣਦਾ ਹੈ ਕਿ ਰਾਈਡ ਐਂਡ ਪਿਕਨਿਕ ਦਾ ਇਹ ਪ੍ਰੋਗਰਾਮ ਪਹਿਲਾਂ 2 ਅਗਸਤ ਸੋਮਵਾਰ ਵਾਲੇ ਦਿਨ ਰੱਖਿਆ ਗਿਆ ਸੀ ਪਰ ਉੇਸ ਦਿਨ ਬਾਰਸ਼ ਦੀ ਸੰਭਾਵਨਾ ਹੋਣ ਕਾਰਨ ਇਸ ਦੀ ਤਰੀਕ ਅਤੇ ਦਿਨ ਬਦਲ ਕੇ ਹੁਣ 24 ਜੁਲਾਈ ਦਿਨ ਐਤਵਾਰ ਕਰ ਦਿੱਤਾ ਗਿਆ ਹੈ। ਪ੍ਰੋਗਰਾਮ ਦੇ ਦਿਨ ਤੇ ਤਰੀਕ ਦੀ ਇਹ ਤਬਦੀਲੀ ਨੋਟ ਕੀਤੀ ਜਾਵੇ, ਜੀ। ਇੱਥੇ ਇਹ ਜ਼ਿਕਰਯੋਗ ਹੈ ਕਿ ਇਹ ਸੰਸਥਾ ‘ਜੀਪ ਲਵਰਜ਼ ਟੋਰਾਂਟੋ’ ਕਮਿਊਨਿਟੀ ਦੇ ਧਾਰਮਿਕ, ਸਮਾਜਿਕ ਤੇ ਸੱਭਿਆਰਕ ਸਮਾਗਮਾਂ ਸਮੇਂ ਖਾਣ-ਪੀਣ ਦੇ ਪਦਾਰਥਾਂ ਦੇ ਲੰਗਰ ਲਗਾਉਣ ਦੇ ਨਾਲ ਨਾਲ ‘ਪੱਗਾਂ ਦੇ ਲੰਗਰ’ ਦੀ ਵੀ ਸੇਵਾ ਕਰਦੀ ਹੈ। ਪ੍ਰੋਗਰਾਮ ਸਬੰਧੀ ਵਧੇਰੇ ਜਾਣਕਾਰੀ ਲਈ ਪ੍ਰਬੰਧਕੀ ਟੀਮ ਦੇ ਮੈਂਬਰਾਂ ਬੂਟਾ ਸਿੰਘ ਜੌਹਲ ਜਾਂ ਜਿੰਦਰ ਦਿਓਲ ਨਾਲ ਸੰਪਰਕ ਕੀਤਾ ਜਾ ਸਕਦਾ ਹੈ।