ਟੋਰਾਂਟੋ/ ਬਿਊਰੋ ਨਿਊਜ਼ : ਇਸ ਵਾਰਦੀਦਿਵਾਲੀ ਦੇ ਮੌਕੇ ‘ਤੇ ਭਾਰਤਅਤੇ ਕੈਨੇਡਾ ਨੇ ਆਪਸੀਸਹਿਯੋਗ ਵਧਾਉਂਦਿਆਂ ਹੋਇਆਂ ਇਕ ਸਾਂਝੀ ਡਾਕਟਿਕਟਜਾਰੀਕੀਤੀਹੈ।ਇਨ੍ਹਾਂ ਸਾਂਝੀਆਂ ਡਾਕਟਿਕਟਾਂ ਨੂੰ ਲਿਬਰਲਐਮ.ਪੀ. ਰੂਬੀਸਹੋਤਾ, ਕੈਨੇਡਾਪੋਸਟ ਦੇ ਪ੍ਰਧਾਨਅਤੇ ਸੀ.ਈ.ਓ. ਦੀਪਕਚੋਪੜਾ, ਕੈਨੇਡਾਵਿਚਭਾਰਤ ਦੇ ਹਾਈ ਕਮਿਸ਼ਨਰਵਿਕਾਸਸਵਰੂਪਅਤੇ ਟੋਰਾਂਟੋ ਦੇ ਮੇਅਰਜਾਨਟੋਰੀਦੀਹਾਜ਼ਰੀਵਿਚਜਾਰੀਕੀਤਾ ਗਿਆ।
ਇਸ ਮੌਕੇ ‘ਤੇ ਬਰੈਂਪਟਨਨਾਰਥ ਤੋਂ ਪੰਜਾਬੀਮੂਲਦੀਕੈਨੇਡੀਅਨਸੰਸਦਮੈਂਬਰਰੂਬੀਸਹੋਤਾ ਨੇ ਦੱਸਿਆ ਕਿ ਕੈਨੇਡਾਪੋਸਟਅਤੇ ਇੰਡੀਆਪੋਸਟਵਲੋਂ ਜਾਰੀ ਇਸ ਸਾਂਝੀ ਡਾਕਟਿਕਟ ਨੂੰ ਜਾਰੀਕਰਦਿਆਂ ਕੈਨੇਡਾਵੀ ਰੌਸ਼ਨੀਆਂ ਦੇ ਤਿਓਹਾਰਵਿਚਸ਼ਾਮਲ ਹੋ ਰਿਹਾਹੈ।ਕੈਨੇਡਾ ਨੇ ਬੀਤੇ ਸਾਲਦਿਵਾਲੀ’ਤੇ ਜਨਤਕ ਛੁੱਟੀ ਵੀਐਲਾਨੀ ਸੀ।
ਉਨ੍ਹਾਂ ਨੇ ਦੱਸਿਆ ਕਿ ਕੈਨੇਡਾਵਿਚਰਹਿਣਵਾਲੇ ਹਿੰਦੂ, ਸਿੱਖ, ਬੋਧੀਅਤੇ ਜੈਨੀਦਿਵਾਲੀਮਨਾਉਂਦੇ ਹਨਅਤੇ ਅਸੀਂ ਦਿਵਾਲੀਪ੍ਰਤੀਸਨਮਾਨ ਦੇ ਤੌਰ ‘ਤੇ ਇਸ ਡਾਕਟਿਕਟ ਨੂੰ ਜਾਰੀਕਰਰਹੇ ਹਾਂ। ਇਸ ਸਾਲਕੈਨੇਡਾਆਪਣੀ150ਵੀਂ ਵਰ੍ਹੇਗੰਢ ਵੀਮਨਾਰਿਹਾ ਹੈ, ਅਜਿਹੇ ਵਿਚ ਉਨ੍ਹਾਂ ਲਈ ਇਹ ਹੋਰਵੀਖ਼ਾਸ ਮੌਕਾ ਹੈ, ਜਦੋਂ ਇਸ ਟਿਕਟ ਨੂੰ ਜਾਰੀਕੀਤਾ ਜਾ ਰਿਹਾਹੈ।