Breaking News
Home / ਕੈਨੇਡਾ / ਵਿਸ਼ਵ ਪੰਜਾਬੀ ਕਾਨਫਰੰਸ (ਰਜਿ.) ਟੋਰਾਂਟੋਂ ਵੱਲੋਂ ਇੱਕ ਰੋਜ਼ਾ ਸੈਮੀਨਾਰ ਕਰਵਾਇਆ

ਵਿਸ਼ਵ ਪੰਜਾਬੀ ਕਾਨਫਰੰਸ (ਰਜਿ.) ਟੋਰਾਂਟੋਂ ਵੱਲੋਂ ਇੱਕ ਰੋਜ਼ਾ ਸੈਮੀਨਾਰ ਕਰਵਾਇਆ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਵਿਸ਼ਵ ਪੰਜਾਬੀ ਕਾਨਫਰੰਸ (ਰਜ਼ਿ.) ਟੋਰਾਂਟੋਂ ਵੱਲੋਂ ਕਿੰਗ ਬ੍ਰਦਰਜ਼ ਕਮਲਜੀਤ ਸਿੰਘ ਲਾਲੀ ਕਿੰਗ, ਜਗਮੋਹਨ ਸਿੰਘ ਕਿੰਗ, ਡਾ. ਗਿਆਨ ਸਿੰਘ ਕੰਗ, ਅਮਰਦੀਪ ਸਿੰਘ ਬਿੰਦਰਾ, ਚਮਕੌਰ ਸਿੰਘ ਧਾਲੀਵਾਲ (ਮਾਛੀਕੇ), ਸੁਰਜੀਤ ਕੌਰ ਅਤੇ ਪ੍ਰੋ. ਜੰਗੀਰ ਸਿੰਘ ਕਾਹਲੋਂ ਦੀ ਅਗਵਾਈ ਹੇਠ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਉਤਸਵ ਅਤੇ ਕਿਸਾਨ ਸੰਘਰਸ਼ ਨੂੰ ਸਮਰਪਿਤ ਇੱਕ ਰੋਜ਼ਾ ਸੈਮੀਨਾਰ ਮਿਸੀਸਾਗਾ ਦੇ ਗਰੈਂਡ ਤਾਜ ਬੈਕੁੰਟ ਹਾਲ ਵਿੱਚ ਕਰਵਾਇਆ ਗਿਆ। ਤਿੰਨ ਪੜਾਵਾਂ ਵਿੱਚ ਵੰਡੇ ਗਏ ਇਸ ਸੈਮੀਨਾਰ ਦੇ ਪਹਿਲੇ ਪੜਾਅ ਵਿੱਚ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦੇ ਜੀਵਨ, ਫਲਸਫੇ ਅਤੇ ਕੁਰਬਾਨੀ ਬਾਰੇ ਵਿਚਾਰ ਚਰਚਾ ਅਤੇ ਪਰਚੇ ਪੜ੍ਹੇ ਗਏ, ਦੂਜਾ ਪੜਾਅ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕੀਤਾ ਗਿਆ ਅਤੇ ਇਸ ਸਬੰਧ ਵਿੱਚ ਵੀ ਵਿਦਵਾਨਾਂ ਵੱਲੋਂ ਪਰਚੇ ਪੜ੍ਹੇ ਗਏ ਜਦੋਂ ਕਿ ਤੀਸਰੇ ਅਤੇ ਆਖਰੀ ਪੜਾਅ ਵਿੱਚ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਕਿਸਾਨੀ ਸੰਘਰਸ਼ ਅਤੇ ਸਮਾਜਿਕ ਵਿਸ਼ਿਆਂ ਨਾਲ ਕਵੀਆਂ/ਲੇਖਕਾਂ ਵੱਲੋਂ ਆਪੋ-ਆਪਣੀਆਂ ਰਚਨਾਵਾਂ ਨਾਲ ਸਾਂਝ ਪਾਈ ਗਈ। ਸਮਾਗਮ ਦਾ ਆਗਾਜ਼ ઑਦੇਹ ਸ਼ਿਵਾ ਬਰ ਮੋਹਿ ਇਹੈ਼, ਕਨੇਡਾ ਦੇ ਰਾਸ਼ਟਰੀ ਤਰਾਨੇ ‘ઑਓ ਕਨੇਡਾ’਼ ਅਤੇ ਸਮਾਂ ਰੌਸ਼ਨ ਕਰਨ ਨਾਲ ਹੋਈ ਉਪਰੰਤ ਸਟੇਜ ਦੀ ਕਾਰਵਾਈ ਸੰਭਾਲਦਿਆਂ ਅਮਰਦੀਪ ਸਿੰਘ ਬਿੰਦਰਾ ਅਤੇ ਪਿਆਰਾ ਸਿੰਘ ਕੁੱਦੋਵਾਲ ਵੱਲੋਂ ਸਮਾਗਮ ਦੀ ਰੂਪਰੇਖਾ ਬਾਰੇ ਹਾਜ਼ਰੀਨ ਨਾਲ ਸਾਂਝ ਪਾਈ।
ਸਮਾਗਮ ਦੇ ਪਹਿਲੇ ਸ਼ੈਸ਼ਨ ਵਿੱਚ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦੀ ਜ਼ਿੰਦਗੀ, ਫਲਸਫੇ ਤੇ ਸਮਾਜ ਨੂੰ ਉਹਨਾਂ ਦੀ ਦੇਣ ਅਤੇ ਕੁਰਬਾਨੀ ਬਾਰੇ ਪੂਰਨ ਸਿੰਘ ਪਾਂਧੀ, ਡਾ. ਦਵਿੰਦਰਪਾਲ ਸਿੰਘ, ਡਾ. ਗੁਰਨਾਮ ਕੌਰ, ਡਾ. ਦਵਿੰਦਰਪਾਲ ਸਿੰਘ ਸੇਖੋਂ ਅਤੇ ਪਿਆਰਾ ਸਿੰਘ ਕੁੰਦੋਵਾਲ ਵੱਲੋਂ ਪੇਪਰ ਪੜ੍ਹੇ ਗਏ ਅਤੇ ਇਸੇ ਤਰ੍ਹਾਂ ਕਿਸਾਨੀ ਸੰਘਰਸ਼ ਨੂੰ ਸਮਰਪਿਤ ਦੂਜੇ ਸ਼ੈਸ਼ਨ ਵਿੱਚ ਬਲਦੇਵ ਦੂਹੜੇ, ਡਾ. ਕਮਲਜੀਤ ਕੌਰ ਗਿੱਲ, ਡਾ. ਸੁੱਚਾ ਸਿੰਘ ਗਿੱਲ, ਐਡਵੋਕੇਟ ਜੋਗਿੰਦਰ ਸਿੰਘ ਤੂਰ ਅਤੇ ਪ੍ਰੋ. ਜੰਗੀਰ ਸਿੰਘ ਕਾਹਲੋਂ ਵੱਲੋਂ ਪੇਪਰ ਪੜ੍ਹਦਿਆਂ ਕਿਸਾਨੀ ਸੰਘਰਸ਼ ਦਾ ਪਿਛੋਕੜ, ਹਾਲਾਤ ਅਤੇ ਸਰਕਾਰਾਂ ਦਾ ਨਾਕਾਰਾਤਮਕ ਹੁੰਗਾਰਾ, ਕਾਰਪੋਰੇਟ ਘਰਾਣਿਆਂ ਦਾ ਸਰਕਾਰਾਂ ਤੇ਼ ਦਬਦਬਾ,ਦੱਬੀ ਕੁਚਲੀ ਕਿਸਾਨੀ ਅਤੇ ਕਿਸਾਨਾਂ ਵੱਲੋਂ ਕਰਜ਼ਿਆਂ ਦੇ ਬੋਝ ਤੋਂ ਆ ਕੇ ਆਤਮ-ਹੱਤਿਆਵਾਂ ਕਰਨਾ ਆਦਿ ਵਿਸ਼ਿਆਂ ਨੂੰ ਛੋਹਿਆ ਗਿਆ।
ਉਪਰੰਤ ਹੋਏ ਕਵੀ ਦਰਬਾਰ ਵਿੱਚ ਸਾਹਿਲ ਜੌਹਲ, ਹਰਦਿਆਲ ਸਿੰਘ ਝੀਤਾ, ਹੀਰਾ ਧਾਰੀਵਾਲ, ਰਿੰਟੂ ਭਾਟੀਆ, ਮਕਸੂਦ ਚੌਧਰੀ, ਅਜਮੇਰ ਪ੍ਰਦੇਸੀ, ਰਣਜੀਤ ਕੌਰ, ਮੱਲ ਸਿੰਘ ਬਾਸੀ, ਮੇਜਰ ਸਿੰਘ ਨਾਗਰਾ, ਸੋਨੀਆ ਸ਼ਰਮਾਂ, ਸੁਖਚਰਨਜੀਤ ਕੌਰ, ਸੁਰਜੀਤ ਕੌਰ, ਪਿਆਰਾ ਸਿੰਘ ਢਿੱਲੋਂ, ਗੁਰਮੇਲ ਸਿੰਘ ਢਿੱਲੋਂ, ਪ੍ਰਵਿੰਦਰ ਗੋਗੀ, ਸਤਪਲ ਕੌਰ ਬਿੰਦਰਾ, ਪਰਮਜੀਤ ਕੌਰ ਦਿਓੋਲ ਆਦਿ ਨੇ ਜਿੱਥੇ ਆਪੋ ਆਪਣੀਆਂ ਰਚਨਾਵਾਂ ਨਾਲ ਸਾਂਝ ਪਾਈ। ਇਸ ਮੌਕੇ ਵਿਧਾਇਕ ਦੀਪਕ ਆਨੰਦ, ਪ੍ਰਭਮੀਤ ਸਿੰਘ ਸਰਕਾਰੀਆ, ਸਿਟੀ ਕੌਂਸਲਰ ਹਰਕੀਰਤ ਸਿੰਘ, ਪ੍ਰਿਤਪਾਲ ਸਿੰਘ ਚੱਗਰ, ਸਿੱਖ ਮੋਟਰ ਸਾਈਕਲ ਕਲੱਬ ਤੋਂ ਰਾਜਵਿੰਦਰ ਸਿੰਘ ਗਿੱਲ, ਸੁਖਦੇਵ ਸਿੰਘ ਢਿੱਲੋਂ, ਨਾਮਧਾਰੀ ਸਿੰੱਖ ਸੰਗਤ ਤੋਂ ਕਰਨੈਲ ਸਿੰਘ ਮਰਵਾਹਾ, ਦਲਜੀਤ ਸਿੰਘ ਗੈਦੂ, ਰਾਜ ਘੁੰਮਣ, ਬਲਜੀਤ ਧਾਲੀਵਾਲ, ਜਤਿੰਦਰ ਰੰਧਾਵਾ, ਭਾਈ ਕਰਨੈਲ ਸਿੰਘ, ਮੋਹਨ ਸਿੰਘ ਕੁਵੈਤ, ਮਨੋਹਰ ਸਿੰਘ ਸੱਗੂ, ਜਸ ਬਰਾੜ, ਸਰਬਜੀਤ ਸਿੰਘ ਆਰ ਬੀ ਸੀ, ਸਤਨਾਮ ਸਿੰਘ, ਰਾਜੂ ਬਰਾੜ, ਮੋਹਣ ਸਿੰਘ ਆਦਿ ਵੀ ਮੌਜੂਦ ਸਨ ਜਦੋਂ ਕਿ ਸਮਾਗਮ ਵਿੱਚ ਹਿੱਸਾ ਲੈਣ ਵਾਲਿਆਂ ਅਤੇ ਮੁੱਖ ਸਪੌਂਸਰ ਸ਼ਿਵ ਜੈਸਵਾਲ ਨੂੰ ਪ੍ਰਬੰਧਕਾਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਜਿੱਥੇ ਦੁਪਿਹਰ ਦੇ ਖਾਣੇ ਦਾ ਪ੍ਰਬੰਧ ਸੀ ਉੱਥੇ ਹੀ ਪ੍ਰਬੰਧਕਾਂ ਵੱਲੋਂ ਸਾਰਿਆਂ ਦਾ ਧੰਨਵਾਦ ਵੀ ਕੀਤਾ ਗਿਆ।

 

Check Also

ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ

ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …